post

Jasbeer Singh

(Chief Editor)

National

ਸੜਕ ਹਾਦਸਾ ਹੋਣ ਕਾਰਨ ਪਰਿਵਾਰ ਦੇ 6 ਜਣਿਆਂ ਦੀ ਮੌਤ

post-img

ਸੜਕ ਹਾਦਸਾ ਹੋਣ ਕਾਰਨ ਪਰਿਵਾਰ ਦੇ 6 ਜਣਿਆਂ ਦੀ ਮੌਤ ਬੈਂਗਲੁਰੂ : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ ਵਿਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਨ ਨਾਲ ਇੱਕੋ ਪਰਿਵਾਰ ਦੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕੰਟੇਨਰ ਟਰੱਕ ਦੀ ਕਾਰ `ਤੇ ਪਲਟਣ ਕਾਰਨ ਇਹ ਹਾਦਸਾ ਵਾਪਰਿਆ । ਉਕਤ ਸੜਕੀ ਹਾਦਸੇ ਵਿਚ ਜਿਨ੍ਹਾਂ ਛੇ ਵਿਅਕਤੀਆਂ ਦੀ ਮੌਤ ਹੋਈ ਹੈ ਵਿਚ ਇੱਕ ਕੰਪਨੀ ਦੇ ਸੀ. ਈ. ਓ. ਅਤੇ ਉਸਦੇ ਪਰਿਵਾਰ ਦੇ ਛੇ ਮੈਂਬਰ ਸ਼ਾਮਲ ਹਨ। ਪੁਲਸ ਅਧਿਕਾਰੀ ਦੇ ਦੱਸਣ ਮੁਤਾਬਕ ਟਰੱਕ ਦੇ ਡਿੱਗਣ ਕਾਰਨ ਜਿਥੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਉਥੇ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ ।

Related Post