ਦਿੱਲੀ ਵਿਚ ਗੋਲੀਬਾਰੀ ਵਿਚ 6 ਸਾਲ ਦਾ ਬੱਚਾ ਹੋਇਆ ਜ਼ਖ਼ਮੀ
ਨਵੀਂ ਦਿੱਲੀ, 2 ਜੂਨ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਕਰਤਾਰ ਨਗਰ ਵਿਚ ਬੀਤੀ ਰਾਤ ਹੋ ਰਹੀ ਗੋਲੀਬਾਰੀ (Shooting) ਦੇ ਚਲਦਿਆਂ ਇਕ ਬੱਚਾ ਗੰਭੀਰ ਜਖਮੀ ਹੋਣ ਦਾ ਸਮਾਚਾਰ ਹੈ ।
ਕੀ ਸੀ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਕਰਤਾਰ ਨਗਰ ਵਿੱਚ ਬੀਤੀ ਦੇਰ ਰਾਤ ਜੋ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਦੇ ਦੌਰਾਨ ਇੱਕ ਛੇ ਸਾਲ ਦਾ ਜੋ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ (Injured) ਹੋ ਗਿਆ ਹੈ ਉਹ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ ਜਦਕਿ ਅਚਾਨਕ ਗੋਲੀਬਾਰੀ ਵਿੱਚ ਉਸਦੀ ਲੱਤ ਵਿੱਚ ਗੋਲੀ ਲੱਗ ਗਈ ।
ਕੀ ਦੱਸਿਆ ਬੱਚੇ ਦੀ ਮਾਂ ਨੇ
ਗੋਲੀਬਾਰੀ ਦੀ ਘਟਨਾ ਵਿਚ ਜ਼ਖਮੀ ਬੱਚੇ ਦੀ ਮਾਂ ਰੂਬੀ ਨੇ ਕਿਹਾ ਕਿ ਉਸਦੇ ਬੱਚੇ ਨੂੰ ਲਿਜਾ ਰਹੇ ਵਿਅਕਤੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਦੂਜੇ ਪਾਸੇ ਲੋਕ ਨਹੀਂ ਰੁਕੇ । ਉਸ ਸਮੇਂ ਲੜਾਈ ਚੱਲ ਰਹੀ ਸੀ ਅਤੇ ਅੰਨ੍ਹੇਵਾਹ ਗੋਲੀਬਾਰੀ ਹੋ ਰਹੀ ਸੀ । ਉਸ ਨੇ ਕਿਸੇ ਨਾਲ ਵੀ ਕਿਸੇ ਵੀ ਝਗੜੇ ਜਾਂ ਦੁਸ਼ਮਣੀ ਤੋਂ ਇਨਕਾਰ ਕੀਤਾ । ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ । ਮਾਂ ਨੇ ਕਿਹਾ ਕਿ ਬੱਚਾ ਤੀਜੀ ਜਮਾਤ ਵਿੱਚ ਹੈ ਅਤੇ ਉਸਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਜਦਕਿ ਪੁਲਿਸ ਮਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
