
ਵਾਸ਼ਿੰਗਟਨ ’ਚ ਵਾਪਰੇ ਜਹਾਜ਼ ਮਿਲਟਰੀ ਹੈਲੀਕਾਪਟਰ ਹਾਦਸੇ ਵਿਚ 60 ਮੌਤਾਂ
- by Jasbeer Singh
- January 30, 2025

ਵਾਸ਼ਿੰਗਟਨ ’ਚ ਵਾਪਰੇ ਜਹਾਜ਼ ਮਿਲਟਰੀ ਹੈਲੀਕਾਪਟਰ ਹਾਦਸੇ ਵਿਚ 60 ਮੌਤਾਂ ਵਾਸ਼ਿੰਗਟਨ : ਸੰਸਾਰ ਪ੍ਰਸਿੱਧ ਤੇ ਸੁਪਰ ਪਾਵਰ ਮੰਨੇ ਜਾਂਦੇ ਦੇਸ਼ ਅਮਰੀਕਾ ਦੀ ਰਾਜਧਾਨੀ ਵਾਸਿ਼ੰਗਨ ਵਿਖੇ ਇਕ ਹਵਾਈ ਜਹਾਜ਼ ਰੀਗਨ ਨੈਸ਼ਨਲ ਏਅਰਪੋਰਟ ਕੋਲ ਮਿਲਟਰੀ ਹੈਲੀਕਾਪਟਰ ਨਾਲ ਟਕਰਾ ਕੇ ਨਦੀ ਵਿਚ ਜਾ ਡਿੱਗਿਆ ਵਿਚ ਸਵਾਰ 60 ਮੁਸਾਫਿਰਾਂ ਤੇ 4 ਚਾਲਕ ਅਮਲੇ ਦੇ ਮੈਂਬਰ ਵਜੋਂ ਸ਼ਾਮਲ ਸਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਉਕਤ ਘਟਨਾਕ੍ਰਮ ਸਬੰਧੀ ਅਮਰੀਕੀ ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਅਮਰੀਕਨ ਈਗਲ ਫਲਾਈਟ 5342 ਜੋ ਪੀ. ਐਸ. ਏ. ਵੱਲੋਂ ਚਲਾਈ ਜਾਂਦੀ ਹੈ ਅਤੇ ਵਿਚੀਤਾ ਕਾਂਸਸ ਤੋਂ ਵਾਸਿ਼ੰਗਟਨ ਰੀਗਨ ਨੈਸ਼ਨਲ ਏਅਰਪੋਰਟ ਜਾ ਰਹੀ ਸੀ, ਘਟਨਾ ਵਿਚ ਸ਼ਾਮਲ ਹੈ । ਜਿਵੇਂ ਹੀ ਸਾਨੂੰ ਵੇਰਵੇ ਮਿਲਦੇ ਹਨ, ਸਾਂਝੇ ਕੀਤੇ ਜਾਣਗੇ । ਇਸ ਦੌਰਾਨ ਉਪ ਰਾਸ਼ਟਰਪਤੀ ਜੇ ਡੀ ਵਾਂਸ ਨੇ ਇਕ ਬਿਆਨ ਵਿਚ ਕਿਹਾ ਕਿ ਅਰਦਾਸ ਕਰੋ ਕਿ ਰੀਗਨ ਹਵਾਈ ਅੱਡੇ ’ਚ ਹਵਾ ਵਿਚ ਹੋਏ ਟਕਰਾਅ ਵਿਚ ਸ਼ਾਮਲ ਸਾਰੇ ਠੀਕ ਹੋਣ। ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਸਾਰੇ ਠੀਕ ਹੋਣਗੇ ।