July 6, 2024 01:13:33
post

Jasbeer Singh

(Chief Editor)

Latest update

ਸਾਈਬਰ ਅਪਰਾਧ ਖ਼ਿਲਾਫ਼ ਕਾਰਵਾਈ ਦੌਰਾਨ ਸ੍ਰੀਲੰਕਾ ਵਿੱਚ 60 ਭਾਰਤੀ ਨਾਗਰਿਕ ਗ੍ਰਿਫ਼ਤਾਰ

post-img

ਸ੍ਰੀਲੰਕਾ ਦੇ ਅਪਰਾਧਿਕ ਜਾਂਚ ਵਿਭਾਗ ਨੇ ਆਨਲਾਈਨ ਵਿੱਤੀ ਘੁਟਾਲੇ ਵਿੱਚ ਸ਼ਾਮਲ ਇਕ ਸਮੂਹ ਦੇ ਘੱਟੋ-ਘੱਟ 60 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਵੀਰਵਾਰ ਨੂੰ ਕੋਲੰਬੋ ਦੇ ਉਪ ਨਗਰ ਇਲਾਕਿਆਂ ਮਡੀਵੇਲਾ ਅਤੇ ਬੱਟਾਰਾਮੁੱਲਾ ਤੇ ਪੱਛਮੀ ਤੱਟੀ ਸ਼ਹਿਰ ਨੈਗੋਂਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 135 ਮੋਬਾਈਲ ਫੋਨ ਤੇ 57 ਲੈਪਟਾਪ ਜ਼ਬਤ ਕੀਤੇ ਗਏ। ‘ਡੇਲੀ ਮਿਰਰ ਲੰਕਾ’ ਅਖ਼ਬਾਰ ਨੇ ਦੱਸਿਆ ਕਿ ਇਹ ਕਾਰਵਾਈ ਇਕ ਪੀੜਤ ਦੀ ਸ਼ਿਕਾਇਤ ’ਤੇ ਕੀਤੀ ਗਈ ਜਿਸ ਨੇ ਦੋਸ਼ ਲਾਇਆ ਸੀ ਕਿ ਸੋਸ਼ਲ ਮੀਡੀਆ ’ਤੇ ਸੰਵਾਦ ਕਰਨ ਵਾਸਤੇ ਉਸ ਨੂੰ ਨਕਦ ਰਾਸ਼ੀ ਦੇਣ ਦਾ ਵਾਅਦਾ ਕਰ ਕੇ ਇਕ ਵੱਟਸਐਪ ਸਮੂਹ ਨਾਲ ਜੋੜਿਆ ਗਿਆ ਸੀ। ਜਾਂਚ ਦੌਰਾਨ ਅਜਿਹੀ ਸਾਜ਼ਿਸ਼ ਦਾ ਪਤਾ ਲੱਗਿਆ ਜਿਸ ਰਾਹੀਂ ਪੀੜਤਾਂ ਨੂੰ ਸ਼ੁਰੂਆਤੀ ਭੁਗਤਾਨ ਤੋਂ ਬਾਅਦ ਧਨ ਰਾਸ਼ੀ ਜਮ੍ਹਾਂ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

Related Post