post

Jasbeer Singh

(Chief Editor)

Punjab

ਭਾਰਤ-ਪਾਕਿ ਸਰਹੱਦ ਨੇੜੇ ਬੀਐੱਸਐੱਫ ਵੱਲੋਂ ਲਗਾਏ ਜਾਣਗੇ 66500 ਬੂਟੇ

post-img

ਦੇਸ਼ ਦੀਆਂ ਸਰਹੱਦਾਂ ਤੇ ਤਾਇਨਾਤ ਬੀਐੱਸਐੱਫ ਵੱਲੋਂ ਜਿੱਥੇ ਪਿਛਲੇ ਸਮਿਆਂ ਵਿੱਚ ਪੌਦੇ ਲਗਾ ਕੇ ਆਪਣਾ ਨਾਮ ਲਿਮਕਾ ਬੁੱਕ ਵਿੱਚ ਦਰਜ ਕਰਵਾਇਆ ਗਿਆ ਸੀ ਉਥੇ ਵਾਤਾਵਰਨ ਦੀ ਸ਼ੁੱਧਤਾ ਲਈ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਅਤੇ ਬੀਓਪੀ ਤੇ 66500 ਫ਼ਲਦਾਰ, ਫੁੱਲਦਾਰ ਅਤੇ ਵਧੇਰੇ ਆਕਸੀਜ਼ਨ ਦੇਣ ਵਾਲੇ ਪੌਦੇ ਲਗਾਏ ਜਾਣਗੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਕਾਰਜਕਾਰੀ ਡੀਆਈਜੀ ਐਚਐਸ ਸਿੰਘ ਵੱਲੋਂ ਜੰਗਲਾਤ ਵਿਭਾਗ ਦੇ ਡੀਐਫਓ ਅਤੁਲ ਮਹਾਜਨ ਨਾਲ ਪੌਦੇ ਲਗਾਉਣ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਤੇ ਬੀਐਸਐਫ ਦੇ ਕਾਰਜਕਾਰੀ ਡੀਆਈਜੀ ਤੇ ਜੰਗਲਾਤ ਵਿਭਾਗ ਡੀਐਫਓ ਅਤੁਲ ਮਹਾਜਨ ਵੱਲੋਂ ਆਉਣ ਵਾਲੇ ਬਰਸਾਤੀ ਮੌਸਮ ਦੌਰਾਨ ਪੌਦੇ ਲਗਾਉਣ ਦੇ ਮਿਸ਼ਨ 2024 ਤਹਿਤ ਵਾਤਾਵਰਨ ਨੌ ਸੌਧਾ ਬਣਾਉਣ ਦੇ ਮਨੋਰਥ ਨਾਲ ਪੌਦੇ ਲਗਾਉਣ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਚਰਚਾ ਕੀਤੀ ਗਈ, ਜਿਸ ਵਿੱਚ ਸਾਈਟ ਦੀ ਚੋਣ, ਸਾਈਟ ਦੀ ਤਿਆਰੀ (ਜ਼ਮੀਨ ਦਾ ਕੰਮ), ਪਾਣੀ ਦੇਣਾ ਅਤੇ ਰੱਖ-ਰਖਾਅ ਵਰਗੇ ਕਾਰਜਾ 'ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਤੋਂ ਇਲਾਵਾ ਵੱਖ-ਵੱਖ ਬਟਾਲੀਅਨਾਂ ਅਤੇ ਬੀਓਪੀ ਤੇ ਬੀਐਸ ਵੱਲੋਂ 66500 ਬੂਟੇ ਲਗਾ ਕੇ ਉਨਾਂ ਦੇ ਪਾਲਣ ਪੋਸਣ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਤੇ ਡੀਐਫਓ ਅਤੁਲ ਮਹਾਜਨ ਨੇ ਦੱਸਿਆ ਕਿ ਜੰਗਲਾਤ ਵਿਭਾਗ ਗੁਰਦਾਸਪੁਰ ਵੱਲੋਂ 18 ਲੱਖ ਵੱਖ-ਵੱਖ ਕਿਸਮਾਂ ਦਾ ਪੌਦਾ ਤਿਆਰ ਕੀਤਾ ਗਿਆ ਹੈ ਜਦਕਿ ਜ਼ਿਲੇ ਬੀਐਸਐਫ, ਆਰਮੀ, ਗ੍ਰਾਮ ਪੰਚਾਇਤਾਂ, ਕਲੱਬਾਂ, ਸਮਾਜ ਸੇਵੀ ਸੰਗਠਨਾ ਅਤੇ ਸਰਕਾਰੀ ਦਫਤਰਾਂ ਵਿੱਚ ਇਸ ਵਾਰ 11 ਲੱਖ ਵੱਖ ਵੱਖ ਕਿਸਮਾਂ ਦੇ ਫ਼ਲਦਾਰ , ਫੁਲਦਾਰ ਅਤੇ ਆਕਸੀਜ਼ਨ ਮੁਹਈਆ ਕਰਾਉਣ ਵਾਲੇ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਆਉਣ ਵਾਲੇ ਬਰਸਾਤੀ ਮੌਸਮ ਦੇ ਚੱਲਦਿਆਂ ਜੁਲਾਈ ਮਹੀਨੇ ਤੋਂ ਪੌਦੇ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਜਿਸ ਥਾਂ ਤੇ ਪੌਦੇ ਲਗਾਉਣੇ ਹਨ ਉਹਨਾਂ ਢੁਕਵੀਆਂ ਥਾਵਾਂ ਤੇ ਟੋਏ ਪੁੱਟਣ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਤੇ ਉਹਨਾਂ ਕਿਹਾ ਕਿ ਬੂਟੇ ਲਗਾਉਣ ਵਾਲੀ ਥਾਂ ਦੀ ਚੋਣ ਕਰਨ ਅਤੇ ਬੂਟੇ ਲਗਾਉਣ ਵਾਲੀ ਥਾਂ ਸਬੰਧੀ ਸਹੀ ਢੰਗ ਨਾਲ ਚੋਣ ਕੀਤੀ ਜਾਵੇ ਤਾਂ ਜੋ ਲਗਾਏ ਜਾਣ ਵਾਲੇ ਬੂਟਿਆਂ ਦੀ ਚੰਗੀ ਪਰਵਿਸ਼ ਹੋ ਸਕੇ। ਇਸ ਮੌਕੇ ਤੇ ਡਿਪਟੀ ਕਮਾਂਡੈਂਟ ਰਜਨੀਸ ਸ਼ਰਮਾ, ਅਸਿਸਟੈਂਟ ਕਮਾਂਡੈਂਟ ਮੁਕੇਸ਼ ਕੁਮਾਰ, ਵੈਟਰਨਰੀ ਅਫਸਰ ਡਾਕਟਰ ਸਾਰਿੰਗ ਡਕਿਟ ਵੀ ਮੌਜੂਦ ਸਨ।

Related Post