July 6, 2024 01:28:12
post

Jasbeer Singh

(Chief Editor)

Business

19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ’ਚ 69 ਰੁਪਏ ਦੀ ਕਟੌਤੀ, ਏਟੀਐੱਫ ਵੀ 6.5 ਫ਼ੀਸਦ ਘਟਾਇਆ

post-img

ਹਵਾਈ ਜਹਾਜ਼ਾਂ ਦੇ ਤੇਲ ਜਾਂ ਏਟੀਐੱਫ ਦੀ ਕੀਮਤ ਵਿਚ ਅੱਜ 6.5 ਫੀਸਦੀ ਦੀ ਕਟੌਤੀ ਕੀਤੀ ਗਈ, ਜਦੋਂ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਵਰਤੇ ਜਾਣ ਵਾਲੇ 19 ਕਿਲੋ ਦੇ ਐੱਲਪੀਜੀ ਸਿਲੰਡਰ ਦੀ ਕੀਮਤ ਵਿਚ 69 ਰੁਪਏ ਦੀ ਕਟੌਤੀ ਕੀਤੀ ਗਈ। ਅਜਿਹਾ ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਮੱਦੇਨਜ਼ਰ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ‘ਚ ਏਟੀਐੱਫ ਦੀ ਕੀਮਤ 6,673.87 ਰੁਪਏ ਪ੍ਰਤੀ ਕਿਲੋਲਿਟਰ (6.5 ਫੀਸਦੀ) ਦੀ ਗਿਰਾਵਟ ਨਾਲ 94,969.01 ਰੁਪਏ ਪ੍ਰਤੀ ਕਿਲੋਲੀਟਰ ‘ਤੇ ਆ ਗਈ ਹੈ। ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਕੀਮਤ 69 ਰੁਪਏ ਘਟਾ ਕੇ 1,676 ਰੁਪਏ ਕਰ ਦਿੱਤੀ ਹੈ।

Related Post