
Haryana News
0
ਚੇਨੱਈ-ਮੁੰਬਈ ਇੰਡੀਗੋ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹੰਗਾਮੀ ਹਾਲਤ ’ਚ ਉਤਾਰਿਆ
- by Aaksh News
- June 2, 2024

ਬੰਬ ਨਾਲ ਉਡਾਉਣ ਦੀ ਧਮਕੀ ਬਾਅਦ 172 ਵਿਅਕਤੀਆਂ ਦੇ ਨਾਲ ਚੇਨਈ ਤੋਂ ਮੁੰਬਈ ਜਾ ਰਹੀ ਇੰਡੀਗੋ ਦੀ ਉਡਾਣ ਅੱਜ ਇਥੇ ਹੰਗਾਮੀ ਹਾਲਤ ਵਿੱਚ ਉਤਰ ਗਈ। ਜਹਾਜ਼ ਸਵੇਰੇ 8.45 ਵਜੇ ਦੇ ਕਰੀਬ ਉਤਰਿਆ ਅਤੇ ਯਾਤਰੀਆਂ ਨੂੰ ਸਟੈੱਪ ਲੈਡਰ ਦੀ ਮਦਦ ਨਾਲ ਉਤਾਰਿਆ ਗਿਆ। ਪਿਛਲੇ ਹਫ਼ਤੇ ਇੰਡੀਗੋ ਦੀ ਉਡਾਣ ਨਾਲ ਜੁੜੀ ਇਹ ਦੂਜੀ ਘਟਨਾ ਹੈ। 28 ਮਈ ਨੂੰ ਦਿੱਲੀ ਤੋਂ ਇੰਡੀਗੋ ਦੀ ਵਾਰਾਨਸੀ ਉਡਾਣ ਨੂੰ ਕਥਿਤ ਤੌਰ ‘ਤੇ ਬੰਬ ਦੀ ਧਮਕੀ ਮਿਲੀ ਸੀ।