

69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਹੋਇਆ ਆਗਾਜ਼ ਪਟਿਆਲਾ, 26 ਅਗਸਤ 2025 : ਪਟਿਆਲਾ ਵਿਖੇ ਅੱਜ 69ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦਾ ਆਗਾਜ਼ ਹੋ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੱਸਿਆ ਕਿ ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ -ਕਮ- ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਰਵਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਦਲਜੀਤ ਸਿੰਘ ਤੇ ਹਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ 26 ਅਗਸਤ ਤੋਂ 10 ਸਤੰਬਰ ਤੱਕ ਚੱਲਣ ਵਾਲੀਆਂ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦਾ ਆਗਾਜ਼ ਅੱਜ ਪੋਲੋ ਗਰਾਊਂਡ ਤੇ ਪੀ. ਐਮ. ਸ਼੍ਰੀ ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਹੋਇਆ । ਉਨ੍ਹਾਂ ਦੱਸਿਆ ਕਿ ਅੱਜ ਦੇ ਬਾਸਕਟ ਬਾਲ ਮੁਕਾਬਲਿਆਂ ਵਿੱਚ ਅੰਡਰ 14 ਲੜਕੀਆਂ ਰਾਜਪੁਰਾ ਤੇ ਸਮਾਣਾ ਅਤੇ ਅੰਡਰ 17 ਨਾਭਾ ਤੇ ਭਾਦਸੋਂ ਵਿਚਕਾਰ ਖੇਡਿਆ ਗਿਆ । ਵੂਸ਼ੋ ਅਤੇ ਬਾਕਸਿੰਗ ਦੇ ਵੀ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਮੌਕੇ ਤੇ ਕੋਚ ਅਮਰਜੋਤ ਸਿੰਘ, ਅਮਰਿੰਦਰ ਸਿੰਘ ਬਾਬਾ, ਸ਼ਸ਼ੀ ਮਾਨ, ਦਵਿੰਦਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਬਲਵਿੰਦਰ ਸਿੰਘ ਜੱਸਲ, ਰਾਜਿੰਦਰ ਸੈਣੀ, ਬਲਜੀਤ ਸਿੰਘ ਧਾਰੋਂਕੀ, ਜਸਵਿੰਦਰ ਸਿੰਘ ਚੱਪੜ, ਭਰਪੂਰ ਸਿੰਘ, ਅਮਨਦੀਪ ਕੌਰ, ਇੰਦੂ ਬਾਲਾ, ਪਰਮਜੀਤ ਕੋਰ, ਹਰਵੀਰ ਕੌਰ, ਤੇਜਿੰਦਰ ਕੌਰ, ਐਸਪੀ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਡਾਟਾ, ਜਸਵਿੰਦਰ ਸਿੰਘ ਹਾਜ਼ਰ ਸਨ ।