
Crime
0
7 ਕਿਲੋ 500 ਗ੍ਰਾਮ ਗਾਂਜਾ ਬਰਾਮਦ ਹੋਣ ਤੇ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
- by Jasbeer Singh
- June 29, 2025

7 ਕਿਲੋ 500 ਗ੍ਰਾਮ ਗਾਂਜਾ ਬਰਾਮਦ ਹੋਣ ਤੇ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਰਾਜਪੁਰਾ, 29 ਜੂਨ : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਇਕ ਵਿਅਕਤੀ ਵਿਰੁੱਧ 7 ਕਿਲੋ 500 ਗ੍ਰਾਮ ਗਾਂਜਾ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਭਿਮਨਿਊ ਕੁਮਾਰ ਪੁੱਤਰ ਕਮਲੀ ਯਾਦਵ ਵਾਸੀ ਵਾਰਡ ਨੰ. 05 ਪਿੰਡ ਅਲੌਲੀ ਥਾਣਾ ਅਲੌਲੀ ਜਿਲਾ ਖਗੜੀਆ ਬਿਹਾਰ ਸ਼ਾਮਲ ਹੈ । ਪੁਲਸ ਮੁਤਾਬਕ ਏ. ਐਸ. ਆਈ. ਬਲਬੀਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਾਜਿਕ ਅਨਸਰਾਂ ਦੀ ਭਾਲ ਵਿਚ ਮਿਡਵੇ ਢਾਬਾ ਰਾਜਪੁਰਾ ਮੌਜੂਦ ਸਨ ਤਾਂ ਜਦੋ ਉਪਰੋਕਤ ਵਿਅਕਤੀ ਨੂੰ ਸ਼ੱਕ ਦੇ ਅਧਾਰ ਤੇ ਰੋਕ ਕੇ ਚੈਕ ਕੀਤਾ ਗਿਆ ਤਾਂ ਉਸ ਕੋਲੋਂ 7 ਕਿਲੋ500 ਗ੍ਰਾਮ ਗਾਂਜਾ ਬ੍ਰਾਮਦ ਹੋਇਆ । ਪੁਲਸ ਨੇ ਕੇਸ ਦਰਜ ਕਰਕੇਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।