

ਇਮਰਾਨ ਖ਼ਾਨ ਦੀ ਪਾਰਟੀ ਦੇ 7 ਆਗੂਆਂ ਨੂੰ 10 ਸਾਲ ਦੀ ਕੈਦ ਪਾਕਿਸਤਾਨ, 23 ਜੁਲਾਈ 2025 : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੇ ਸੱਤ ਪ੍ਰਮੁੱਖ ਆਗੂਆਂ ਨੂੰ 9 ਮਈ 2023 ਨੂੰ ਹੋਈ ਹਿੰਸਾ ਨਾਲ ਸਬੰਧਤ ਮਾਮਲਿਆਂ ਵਿੱਚ ਮੰਗਲਵਾਰ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੌਣ ਹਨ ਜਿਨ੍ਹਾਂ ਨੂੰ ਅਦਾਲਤ ਨੇ ਸੁਣਾਈ ਹੈ ਸਜ਼ਾ ਪਾਕਿਸਤਾਨੀ ਅਦਾਲਤ ਜੋ ਕਿ ਅੱਤਵਾਦ ਵਿਰੋਧੀ ਅਦਾਲਤ ਹੈ ਵਲੋਂ ਜਿਨ੍ਹ੍ਹਾਂ 7 ਜਣਿਆਂ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਵਿਚ ਸੈਨੇਟਰ ਏਜਾਜ਼ ਚੌਧਰੀ, ਪੰਜਾਬ ਦੇ ਸਾਬਕਾ ਰਾਜਪਾਲ ਸਰਫਰਾਜ਼ ਚੀਮਾ, ਸਾਬਕਾ ਸੂਬਾਈ ਮੰਤਰੀਆਂ ਯਾਸਮੀਨ ਰਾਸ਼ਿਦ ਅਤੇ ਮਹਿਮੂਦੁਰ ਰਾਸ਼ਿਦ ਅਤੇ ਐਡਵੋਕੇਟ ਅਜ਼ੀਮ ਪਹਾੜ ਸ਼ਾਮਲ ਹਨ।