post

Jasbeer Singh

(Chief Editor)

Patiala News

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ 76ਵਾਂ ਗਣਤੰਤਰ ਦਿਵਸ ਬੜੇ ਜ਼ੋਰਸ਼ੋਰ ਨਾਲ ਮਨਾਇਆ ਗਿਆ

post-img

ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ 76ਵਾਂ ਗਣਤੰਤਰ ਦਿਵਸ ਬੜੇ ਜ਼ੋਰਸ਼ੋਰ ਨਾਲ ਮਨਾਇਆ ਗਿਆ ਪਟਿਆਲਾ : ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ ਵਿੱਚ ਗਣਤੰਤਰ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ 'ਤੇ ਸਕੂਲ ਦੇ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਰੰਗਾਰੰਗ ਅਤੇ ਗਿਆਨਵਰਧਕ ਗਤੀਵਿਧੀਆਂ ਵਿੱਚ ਭਾਗ ਲਿਆ । ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ਦੇ ਸੁਰਾਂ ਨਾਲ ਹੋਈ, ਜਿਸ ਨੇ ਉਸ ਸਮੇਂ ਮੌਜੂਦ ਹਰ ਵਿਦਿਆਰਥੀ ਨੂੰ ਦੇਸ਼ਭਗਤੀ ਦੇ ਜਜ਼ਬੇ ਨਾਲ ਭਰ ਦਿੱਤਾ । ਇਸ ਦੌਰਾਨ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਕਵਿਜ਼ ਮੁਕਾਬਲਾ ਆਯੋਜਿਤ ਕੀਤਾ ਗਿਆ । ਵਿਦਿਆਰਥੀਆਂ ਨੇ ਗਣਤੰਤਰ ਦਿਵਸ ਅਤੇ ਭਾਰਤੀ ਸੰਵਿਧਾਨ ਨਾਲ ਸੰਬੰਧਿਤ ਸਵਾਲਾਂ ਦੇ ਉਤਸ਼ਾਹ ਨਾਲ ਜਵਾਬ ਦਿੱਤੇ । ਸਹੀ ਜਵਾਬ ਦੇਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ, ਦੇਸ਼ਭਗਤੀ ਨਾਲ ਭਰਪੂਰ ਪ੍ਰੋਗਰਾਮਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ । ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਗਾਏ । ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਤੇ ਭਾਸ਼ਣ ਵੀ ਦਿੱਤਾ ਗਿਆ, ਜਿਸ ਵਿੱਚ ਗਣਤੰਤਰ ਦੇ ਦਿਵਸ ਦੇ ਅਸਲੀ ਅਰਥਾਂ ਨੂੰ ਦਰਸਾਇਆ ਗਿਆ । ਹਰ ਪੇਸ਼ਕਸ਼ ਵਿਦਿਆਰਥੀਆਂ ਦੀ ਅਦਭੁਤ ਕਲਾ ਅਤੇ ਦੇਸ਼ ਪ੍ਰਤੀ ਪ੍ਰੇਮ ਨੂੰ ਪ੍ਰਗਟ ਕਰ ਰਹੀ ਸੀ । ਸਕੂਲ ਦੇ ਡਾਇਰੈਕਟਰ ਐੱਸ. ਐੱਸ. ਸੌਢੀ. ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਦਿਨ ਸਾਨੂੰ ਕੇਵਲ ਆਪਣੇ ਹੱਕਾਂ ਦੀ ਯਾਦ ਨਹੀਂ ਦਿਵਾਉਂਦਾ, ਸਗੋਂ ਸਾਨੂੰ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਣਾ ਵੀ ਦਿੰਦਾ ਹੈ । ਇਹ ਸਮਾਗਮ ਸਿਰਫ ਰੰਗਾਰੰਗ ਪੇਸ਼ਕਸ਼ਾਂ ਤੱਕ ਸੀਮਿਤ ਨਹੀਂ ਸੀ, ਸਗੋਂ ਵਿਦਿਆਰਥੀਆਂ ਨੂੰ ਭਾਰਤੀ ਗਣਤੰਤਰ ਅਤੇ ਸੰਵਿਧਾਨ ਦੇ ਮੁੱਖ ਸਿਧਾਂਤਾਂ ਨੂੰ ਸਮਝਣ ਦਾ ਮੌਕਾ ਦਿਵਾਉਣ ਦਾ ਉਦੇਸ਼ ਵੀ ਸੀ । ਸਕਾਲਰ ਫੀਲਡਜ਼ ਪਬਲਿਕ ਸਕੂਲ ਨੇ ਫਿਰ ਸਾਬਤ ਕੀਤਾ ਕਿ ਇਹ ਸਿਰਫ਼ ਸਿੱਖਿਆ ਦਾ ਮੰਦਰ ਨਹੀਂ, ਸਗੋਂ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਰਾਸ਼ਟਰੀ ਮੂਲ ਪ੍ਰੇਰਨਾਵਾਂ ਨਾਲ ਸੰਵਾਰਨ ਵਾਲਾ ਕੇਂਦਰ ਹੈ।

Related Post