
ਮਥੁਰਾ ਵਿਖੇ ਰਿਫਾਇਨਰੀ `ਚ ਹੋਏ ਧਮਾਕੇ ਵਿਚ 8 ਅਧਿਕਾਰੀ ਤੇ ਕਰਮਚਾਰੀ ਬੁਰੀ ਤਰ੍ਹਾਂ ਝੁਲਸੇ
- by Jasbeer Singh
- November 13, 2024

ਮਥੁਰਾ ਵਿਖੇ ਰਿਫਾਇਨਰੀ `ਚ ਹੋਏ ਧਮਾਕੇ ਵਿਚ 8 ਅਧਿਕਾਰੀ ਤੇ ਕਰਮਚਾਰੀ ਬੁਰੀ ਤਰ੍ਹਾਂ ਝੁਲਸੇ ਮਥੁਰਾ : ਭਾਰਤ ਦੇਸ਼ ਦੇ ਸ਼ਹਿਰ ਮਥੁਰਾ ਵਿਖੇ ਬਣੀ ਰਿਫਾਇਨਰੀ ਵਿੱਚ ਅਚਾਨਕ ਧਮਾਕਾ ਹੋਣ ਤੋਂ ਬਾਅਦ ਜਿਥੇ ਅੱਗ ਲੱਗ ਗਈ, ਉਥੇ ਅੱਗ `ਤੇ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਕਾਬੂ ਪਾ ਲਿਆ ਗਿਆ ਹੈ । ਅੱਗ ਲੱਗਣ ਕਾਰਨ ਝੁਲਸੇ 8 ਵਿਅਕਤੀਆਂ ਵਿਚੋਂ ਤਿੰਨ ਨੰੁ ਦਿੱਲੀ ਦੇ ਹਸਪਤਾਲ ਵਿਖੇ ਭੇਜਿਆ ਗਿਆ ਹੈ । ਦੱਸਣਯੋਗ ਹੈ ਕਿ ਰਿਫਾਇਨਰੀ ਪ੍ਰਬੰਧਕਾਂ ਵੱਲੋਂ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਰਿਫਾਇਨਰੀ ਦੀ ਏ. ਵੀ. ਯੂਨਿਟ `ਚ ਮੰਗਲਵਾਰ ਸ਼ਾਮ ਕਰੀਬ ਸਾਢੇ 7 ਵਜੇ ਸ਼ਟਡਾਊਨ ਪ੍ਰਕਿਰਿਆ ਦੇ ਤਹਿਤ ਸਟਾਰਟਅੱਪ ਗਤੀਵਿਧੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਵੈਲਡਿੰਗ ਕਰਦੇ ਸਮੇਂ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ, ਜਿਸਨੂੰ ਬੁਝਾਉਣ ਲਈ ਰਿਫਾਇਨਰੀ ਦੀ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਤਾਂ ਕਿਧਰੇ ਜਾ ਕੇ ਅੱਗ `ਤੇ ਕਾਬੂ ਪਾਇਆ ਜਾ ਸਕਿਆ। ਸੜੇ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਰਿਫਾਇਨਰੀ ਹਸਪਤਾਲ ਅਤੇ ਸਿਮਸ ਹਸਪਤਾਲ ਭੇਜਿਆ ਗਿਆ। ਘਟਨਾ ਵਿੱਚ ਰਿਫਾਇਨਰੀ ਦੇ ਇੰਜਨੀਅਰ ਸਮੀਰ ਸ੍ਰੀਵਾਸਤਵ, ਰਾਜੀਵ, ਕਰਮਚਾਰੀ ਇਰਫਾਨ (ਸਾਰੇ ਵਾਸੀ ਰਿਫਾਇਨਰੀ ਨਗਰ), ਠੇਕਾ ਕਰਮਚਾਰੀ ਮੂਲਚੰਦ ਪੁੱਤਰ ਮੁਰਲੀਧਰ ਵਾਸੀ ਗਾਇਤਰੀ ਨਗਰ ਕਦੰਬਾ ਵਿਹਾਰ, ਸੱਤਿਆਭਾਨ ਪੁੱਤਰ ਗੰਗਾਰਾਮ ਵਾਸੀ ਕੋਇਲ ਅਲੀਪੁਰ, ਹਰੀਸ਼ੰਕਰ ਪੁੱਤਰ ਦੂਜੀ ਵਾਸੀ ਕੋਇਲ ਸ਼ਾਮਲ ਹਨ ।