post

Jasbeer Singh

(Chief Editor)

Punjab

ਹਿਜ਼ਬੁੱਲ ਨਾਲ ਜੁੜਿਆ ਦਹਿਸ਼ਤਗਰਦ ਗ੍ਰਿਫ਼ਤਾਰ

post-img

ਹਿਜ਼ਬੁੱਲ ਨਾਲ ਜੁੜਿਆ ਦਹਿਸ਼ਤਗਰਦ ਗ੍ਰਿਫ਼ਤਾਰ ਸ੍ਰੀਨਗਰ : ਸੁਰੱਖਿਆ ਬਲਾਂ ਨੇ ਦਹਿਸ਼ਤੀ ਜਥੇਬੰਦੀ ਹਿਜ਼ਬੁੱਲ ਮੁਜਾਹਿਦੀਨ ਨਾਲ ਜੁੜੇ ਇਕ ਵਿਅਕਤੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ । ਪੁਲਸ ਨੇ ਉਸ ਕੋਲੋਂ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੈ । ਮੁਲਜ਼ਮ ਦੀ ਪਛਾਣ ਸੱਜਾਦ ਅਹਿਮਦ ਡਾਰ ਵਜੋਂ ਹੋਈ ਹੈ ਜੋ ਪੁਲਵਾਮਾ ਦੇ ਤਹਾਬ ਇਲਾਕੇ ਦਾ ਨਿਵਾਸੀ ਹੈ । ਪੁਲਸ, ਫੌਜ ਅਤੇ ਸੀ. ਆਰ. ਪੀ. ਐੱਫ. ਦੀ ਸਾਂਝੀ ਟੀਮ ਨੇ ਡਾਰ ਨੂੰ ਧਮਾਕਾਖੇਜ਼ ਐਕਟ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਮਾਮਲੇ ਦੇ ਸਬੰਧ ’ਚ ਪੁਲਵਾਮਾ ਦੇ ਡੇਂਜਰਪੋਰਾ ਤੋਂ 2 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ।

Related Post