post

Jasbeer Singh

(Chief Editor)

crime

28 ਸਾਲਾ ਔਰਤ ਨੇ ਲਗਾਇਆ ਆਪਣੇ ਹੀ ਚਚੇਰੇ ਭਰਾ ਤੇ ਉਸ ਨਾਲ ਸ਼ਰੀਰਕ ਸੋਸ਼ਣ ਕਰਨ ਦਾ ਦੋਸ਼

post-img

28 ਸਾਲਾ ਔਰਤ ਨੇ ਲਗਾਇਆ ਆਪਣੇ ਹੀ ਚਚੇਰੇ ਭਰਾ ਤੇ ਉਸ ਨਾਲ ਸ਼ਰੀਰਕ ਸੋਸ਼ਣ ਕਰਨ ਦਾ ਦੋਸ਼ ਨੋਇਡਾ : ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ 28 ਸਾਲਾ ਔਰਤ ਨੇ ਆਪਣੇ ਚਚੇਰੇ ਭਰਾ ‘ਤੇ 10 ਸਾਲ ਤੱਕ ਉਸ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ । ਔਰਤ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ, ‘ਉਸ ਦਾ ਚਚੇਰਾ ਭਰਾ ਉਸ ਦੀਆਂ ਨਿਊਡ ਫੋਟੋਆਂ ਅਤੇ ਵੀਡੀਓਜ਼ ਵਾਇਰਲ ਕਰਨ ਦੀ ਧਮਕੀ ਦਿੰਦਾ ਰਿਹਾ ਅਤੇ ਉਸ ਦਾ ਸ਼ੋਸ਼ਣ ਕਰਦਾ ਰਿਹਾ । ਅੰਤ ਵਿੱਚ ਉਸਨੇ ਆਪਣੇ ਦੋਸਤਾਂ ਦੀ ਮਦਦ ਨਾਲ, ਨਵੰਬਰ ਵਿੱਚ ਆਪਣੇ ਚਚੇਰੇ ਭਰਾ ਦੀ ਪੁਲਸ ਸਟੇਸ਼ਨ ਵਿੱਚ ਰਿਪੋਰਟ ਕਰਨ ਦੀ ਹਿੰਮਤ ਕੀਤੀ ਪਰ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ । ਮੁਲਜ਼ਮਾਂ ਖਿ਼ਲਾਫ਼ ਆਈ. ਪੀ. ਸੀ. ਅਤੇ ਪੋਕਸੋ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਔਰਤ ਨੇ ਕਿਹਾ ਕਿ ਪੁਲਸ ਨੇ ਮੈਜਿਸਟਰੇਟ ਦੇ ਸਾਹਮਣੇ ਸ਼ਿਕਾਇਤਕਰਤਾ ਦੇ ਬਿਆਨ ਦਰਜ ਕੀਤੇ ਅਤੇ ਉਸ ਦੀ ਮੈਡੀਕਲ ਜਾਂਚ ਵੀ ਕਰਵਾਈ ਗਈ । ਦੋਸ਼ੀ ਜੋ ਕਿ ਸ਼ਿਕਾਇਤਕਰਤਾ ਤੋਂ 6 ਸਾਲ ਵੱਡਾ ਹੈ । ਓਥੇ ਹੀ ਮੁਲਜ਼ਮ ਨੇ ਦੱਸਿਆ ਕਿ ਔਰਤ ਨੇ ਜਾਇਦਾਦ ਦੇ ਝਗੜੇ ਕਾਰਨ ਝੂਠੇ ਦੋਸ਼ ਲਾਏ ਹਨ । ਆਪਣੀ ਸ਼ਿਕਾਇਤ ‘ਚ ਔਰਤ ਨੇ ਕਿਹਾ ਕਿ ਜਦੋਂ ਮੈਂ 15 ਸਾਲ ਦੀ ਸੀ ਤਾਂ ਮੈਂ ਗਰਮੀਆਂ ਦੀਆਂ ਛੁੱਟੀਆਂ ‘ਚ ਆਪਣੇ ਪਿਤਾ ਦੇ ਵੱਡੇ ਭਰਾ ਦੇ ਘਰ ਗੁੜਗਾਓਂ ਗਈ ਸੀ । ਇੱਕ ਰਾਤ ਕਰੀਬ 11 ਵਜੇ ਮੇਰੇ ਚਚੇਰੇ ਭਰਾ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਇਆ ਅਤੇ ਮੈਨੂੰ ਚਾਹ ਦਿੱਤੀ।ਪੀੜਤਾ ਨੇ ਅੱਗੇ ਕਿਹਾ ਕਿ ਚਾਹ ਪੀਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ । ਬਾਅਦ ਵਿੱਚ, ਮੈਂ ਸਵੇਰੇ 3 ਵਜੇ ਦੇ ਕਰੀਬ ਉੱਠੀ ਅਤੇ ਮੈਨੂੰ ਆਪਣੇ ਗੁਪਤ ਅੰਗ ਵਿੱਚ ਦਰਦ ਮਹਿਸੂਸ ਹੋਇਆ । ਜਦੋਂ ਮੈਂ ਇਸ ਬਾਰੇ ਆਪਣੇ ਚਚੇਰੇ ਭਰਾ ਨਾਲ ਗੱਲ ਕੀਤੀ ਤਾਂ ਉਸ ਨੇ ਮੈਨੂੰ ਚੁੱਪ ਰਹਿਣ ਲਈ ਕਿਹਾ ਅਤੇ ਅਗਲੀ ਸਵੇਰ ਉਹ ਫਿਰ ਮੇਰੇ ਨਾਲ ਦੁਰਵਿਵਹਾਰ ਕਰਨ ਲੱਗਾ । ਜਦੋਂ ਮੈਂ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਮੇਰੀਆਂ ਨਿਊਡ ਫੋਟੋਆਂ ਅਤੇ ਵੀਡੀਓਜ਼ ਦਿਖਾਈਆਂ ਜੋ ਉਸ ਨੇ ਬੀਤੀ ਰਾਤ ਆਪਣੇ ਫੋਨ ‘ਤੇ ਰਿਕਾਰਡ ਕੀਤੀਆਂ ਸਨ ਅਤੇ ਦੂਜਿਆਂ ਨੂੰ ਦਿਖਾਉਣ ਦੀ ਧਮਕੀ ਦੇਣ ਤੋਂ ਬਾਅਦ ਉਹ ਦੋ ਵਾਰ ਮੇਰੇ ਘਰ ਆਇਆ ਅਤੇ ਮੇਰੇ ਨਾਲ ਜਿਨਸੀ ਸ਼ੋਸ਼ਣ ਕੀਤਾ ।

Related Post