
ਮਹਾਵੀਰ ਚੌਂਕ ਰਾਘੋਮਾਜਰਾ ਵਿਖੇ ਨਿਊ ਮਹਾਵੀਰ ਸੇਵਾ ਦਲ ਵਲੋਂ ਧੂ-ਧੂ ਕਰਕੇ ਜਲਇਆ ਗਿਆ 40 ਫੁਟ ਦਾ ਰਾਵਣ
- by Jasbeer Singh
- October 3, 2025

ਮਹਾਵੀਰ ਚੌਂਕ ਰਾਘੋਮਾਜਰਾ ਵਿਖੇ ਨਿਊ ਮਹਾਵੀਰ ਸੇਵਾ ਦਲ ਵਲੋਂ ਧੂ-ਧੂ ਕਰਕੇ ਜਲਇਆ ਗਿਆ 40 ਫੁਟ ਦਾ ਰਾਵਣ -ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰੇ ਦਾ ਤਿਓਹਾਰ : ਅਜੀਤਪਾਲ ਸਿੰਘ ਕੋਹਲੀ, ਨਰਿੰਦਰ ਕੌਰ ਭਰਾਜ, ਪ੍ਰਦੀਪ ਨਨਾਨਸੰੁ ਪਟਿਆਲਾ, 3 ਅਕਤੂਬਰ 2025 : ਸ਼ਹਿਰ ਦੇ ਮਹਾਵੀਰ ਚੌਂਕ ਵਿਖੇ ਨਿਊ ਮਹਾਵੀਰ ਸੇਵਾ ਦਲ ਵਲੋਂ 35 ਵਾਂ ਦੁਸ਼ਹਿਰੇ ਦਾ ਤਿਉਹਾਰ ਪ੍ਰਧਾਨ ਅਮਿਤ ਸ਼ਰਮਾ ਦੀ ਅਗਵਾਈ ਹੇਠ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ’ਚ 40 ਫੁੱਟ ਦੇ ਰਾਵਣ ਦਾ ਦਹਿਨ ਕੀਤਾ ਗਿਆ । ਇਸ ਮੌਕੇ ਕੀਤੀ ਗਈ ਰੰਗ-ਬਿਰੰਗੀ ਆਤਿਸ਼ਬਾਜੀ, ਕੱਢੀਆਂ ਗਈਆਂ ਝਾਕੀਆਂ ਲੋਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਹਾਲਾਂਕਿ ਸ਼ਹਿਰ ਵਿਚ ਕਈ ਥਾਵਾਂ ’ਤੇ ਦੁਸ਼ਹਿਰੇ ਦਾ ਤਿਓਹਾਰ ਮਨਾਇਆ ਜਾਂਦਾ ਹੈ ਪਰ ਸ਼ਹਿਰ ਦੇ ਵਿਚਕਾਰ ਨਿਊ ਮਹਾਵੀਰ ਸੇਵਾ ਦਲ ਵਲੋਂ ਮਨਾਇਆ ਗਿਆ ਤਿਓਹਾਰ ਕਾਫੀ ਖਿੱਚ ਦਾ ਕੇਂਦਰ ਰਿਹਾ । ਸਮਾਗਮ ’ਚ ਗਾਇਕ ਲੋਕ ਗਾਇਕ ਅਮਿਕਾ ਧਾਲੀਵਾਲ, ਅਨੂੰ ਰਾਜਵੀਰ , ਕੀਰਤੀ ਸ਼ਰਮਾ ਬਰਨਾਲਾ ਨੇ ਰੰਗ ਬੰਨ੍ਹਿਆਂ। ਇਸ ਮੌਕੇ ਬਤੌਰ ਮੁੱਖ ਮਹਿਮਾਨ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਹਲਕਾ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਐਚ. ਆਰ. ਗਰੁੱਪ ਆਫ ਕੰਪਨੀਜ਼ ਦੇ ਐਮ. ਡੀ. ਪ੍ਰਦੀਪ ਸਿੰਘ ਅੰਟਾਲ ਨਨਾਨਸੁੰ ਨੇ ਸ਼ਿਰਕਤ ਕੀਤੀ । ਇਸ ਮੌਕੇ ਅਜੀਤਪਾਲ ਸਿੰਘ ਕੋਹਲੀ, ਮੈਡਮ ਨਰਿੰਦਰ ਕੌਰ ਭਰਾਜ ਅਤੇ ਪ੍ਰਦੀਪ ਸਿੰਘ ਅੰਟਾਲ ਨਨਾਨਸੰੁ ਨੇ ਕਿਹਾ ਕਿ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਦੁਸ਼ਹਿਰੇ ਦਾ ਤਿਓਹਾਰ ਤੇ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿਚ ਇਸੇ ਸਿੱਖਿਆ ਨੂੰ ਅਪਣਾਉਣਾ ਚਾਹੀਦਾ ਹੈ । ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਅਸੀਂ ਜਦੋਂ ਸਾਰੇ ਲੋਕ ਰਲਮਿਲ ਕੇ ਤਿਓਹਾਰ ਮਨਾ ਰਹੇ ਹਨ ਉਨ੍ਹਾਂ ਨਿਊ ਮਹਾਵੀਰ ਸੇਵਾ ਦਲ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਸਾਰਿਆਂ ਨੂੰ ਰਲਮਿਲ ਕੇ ਰਹਿਣ ਤੇ ਰਲਮਿਲ ਕੇ ਹੀ ਤਿਓਹਾਰਾਂ ਨੂੰ ਮਨਾਉਣ ਨੂੰ ਪਹਿਲ ਦਿੱਤੀ ਗਈ ਹੈ । ਨਿਊ ਮਹਾਵੀਰ ਸੇਵਾ ਦਲ ਧਾਰਮਿਕ ਤਿਓਹਾਰ ਮਨਾਉਣ ਦੇ ਨਾਲ-ਨਾਲ ਲੋਕਾ ਦੀ ਸੇਵਾ ਲਈ ਵੀ ਹਮੇਸ਼ਾ ਅੱਗੇ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਆਸ਼ੀਰਵਾਦ ਦੇਣ ਲਈ ਪਹੁੰਚੇ ਬਾਬਾ ਲਾਲ ਨਾਥ ਜੀ, ਬਾਬਾ ਵਿਜੈ ਨਾਥ ਜੀ ਨੇ ਸਾਰਿਆਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ । ਦੱਸਣਯੋਗ ਹੈ ਕਿ ਨਿਊ ਮਹਾਵੀਰ ਸੇਵਾ ਦਲ ਵਲੋਂ ਪਿਛਲੇ ਤਿੰਨ ਦਹਾਕਿਆਂ ਤੋਂ ਮਨਾਇਆ ਜਾਣ ਵਾਲਾ ਤਿਓਹਾਰ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ । ਇਲਾਕੇ ਦੇ ਆਗੂ ਆਕਾਸ਼ ਬਾਕਸਰ ਦੀ ਰਹਿਨੁਮਾਈ ਹੇਠ ਮਨਾਏ ਜਾਣ ਵਾਲੇ ਇਸ ਤਿਓਹਾਰ ਨੂੰ ਲੈ ਕੇ ਪੂਰੇ ਇਲਾਕੇ ਦੇ ਲੋਕ ਇਕਜੁੱਟ ਹੋ ਕੇ ਦੁਸ਼ਹਿਰੇ ਦਾ ਤਿਓਹਾਰ ਮਨਾਉਂਦੇ ਹਨ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੈਡਮ ਸਤਿੰਦਰਪਾਲ ਕੌਰ ਵਾਲੀਆ, ਸੀਨੀਅਰ ਐਡਵੋਕੇਟ ਸਤੀਸ਼ ਕਰਕਰਾ, ਰਾਜੇਸ਼ ਪੰਜੌਲਾ, ਬਲਜਿੰਦਰ ਪੰਜੌਲਾ, ਮਹੰਤ ਵਿਸ਼ਨੂੰ ਨੰਦ ਗਿਰੀ ਜੀ ਮਹਾਰਾਜ, ਸੰਜੀਵ ਗੁਰੂੁ ਮਹਾਰਾਜਾ, ਐਨ. ਆਰ. ਆਈ. ਲੱਕੀ ਅਰਨੌਲੀ, ਬਿਕਰਮ ਸਿੰਘ ਮਜੀਠੀਆ ਦੇ ਓ. ਐਸ. ਡੀ. ਐਡਵੋਕੇਟ ਰਾਕੇਸ਼ ਪਰਾਸ਼ਰ, ਯੋਗੇਸ਼ ਟੰਡਨ, ਅਮਨਦੀਪ ਸਿੰਘ ਰਠੌਰ, ਸਮਾਜ ਸੇਵਕ ਦਿਨੇਸ਼ ਕਟਾਰੀਆ, ਗੌਰਵ ਸੰਧੂ, ਅਰਵਿੰਦਰ ਸ਼ਰਮਾ ਬਿੱਟਾ, ਰਾਜਨ ਪਰਾਸਰ, ਜਸਪਾਲ ਮਾਹਿਰਾ, ਡਾ. ਅਸ਼ੋਕ ਜੋਸ਼ੀ, ਡਾ. ਬੀਰਦਵਿੰਦਰ ਸਿੰਘ, ਸੁਖਬੀਰ ਸਨੌਰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੇ ਪੀ. ਏ. ਹਰਸ਼ਪਾਲ ਵਾਲੀਆ ਰਾਹੁਲ, ਸਚਿਨ ਸਿੰਗਲਾ, ਅਮਨਦੀਪ ਸਿੰਘ ਚਹਿਲ, ਸੁਖਵਿੰਦਰ ਸਿੰਘ ਸੁੱਖੀ, ਐਡਵੋਕੇਟ ਸਮੀਰ ਕੁਮਾਰ, ਸੋਨੂੰ ਮਿੱਤਲ, ਸੀਤਾ ਰਾਮ, ਅਮਰਜੀਤ ਵਾਲੀਆ, ਗਗਨਦੀਪ ਸਿੰਘ ਚੌਹਾਨ, ਭਾਵੁਕ, ਗਗਨ ਸਿੱਧੂ, ਅਭਿਸ਼ੇਕ ਸਹੋਤਾ, ਸੁਨੀਲ ਜੋਸ਼ੀ, ਅਮਨਦੀਪ ਸਿੰਘ ਚਹਿਲ, ਭਗਵੰਤ ਸਿੰਘ ਆਰੇਵਾਲੇ, ਸਹਿਜ ਮੱਕੜ, ਸਿਮਰ ਕੁੱਕਲ ਪਹੁੰਚੇ। ਦੁਸ਼ਹਿਰੇ ਦੇ ਤਿਓਹਾਰ ਨੂੰ ਸਫਲ ਬਣਾਉਣ ਲਈ ਭੁਪਿੰਦਰ ਕੁਮਾਰ ਭੋਲੂ, ਜਸਪ੍ਰੀਤ ਸਿੰਘ, ਰਾਜੀਵ ਵਰਮਾ, ਸੰਜੀਵ ਸ਼ਰਮਾ, ਅਨਿਲ ਸ਼ਰਮਾ, ਰਾਜਨ ਸ਼ਰਮਾ, ਅਨੂੰ ਰਾਜਵੀਰ, ਸੰਜੀਵ ਕੁਮਾਰ ਮਾਣਾ, ਘਣਸ਼ਿਆਮ ਕੁਮਾਰ, ਰਾਜ ਕੁਮਾਰ ਗੌਤਮ, ਘਣਸ਼ਿਆਮ ਕੁਮਾਰ, ਯੋਗੇਸ਼ ਕੁਮਾਰ, ਸੁਰੇਸ਼ ਕੁਮਾਰ, ਰਾਕੇਸ਼ ਗਰਗ ਕਾਕਾ, ਅਮਨ ਸ਼ਰਮਾ, ਨੀਰਜ ਕੁਮਾਰ ਹੈਪੀ, ਲਖਵੀਰ ਸਿੰਘ ਲੱਖਾ, ਸੁਨੀਲ ਕੁਮਾਰ, ਸ਼ਾਇਨ, ਬੰਟੀ ਸ਼ਰਮਾ, ਸ਼ੰਟੀ, ਦੀਪਾ ਰਾਜ ਕਾਲੋਨੀ, ਆਕਾਸ਼ ਸ਼ਰਮਾ ਟੀਨੂੰ, ਰਮਨ ਕੁਮਾਰ, ਰਵਿੰਦਰ ਖਾਲਸਾ, ਓਮ ਪ੍ਰਕਾਸ਼ ਗਰਗ, ਸੋਨੂੰ ਕੁਮਾਰ, ਯੋਗੇਸ਼ ਕੁਮਾਰ, ਕਮਲ ਘੋਨਾ, ਰਿਸ਼ਵ ਬੰਧੂ, ਜਗਦੀਸ਼ ਕੁਮਾਰ, ਜਸਪਾਲ ਮਹਿਰਾ, ਦਲੀਪ ਕੁਮਾਰ, ਰਜਤ ਗੁਪਤਾ, ਸੰਤੋਸ਼ ਗੁਪਤਾ, ਤਰੁਣ ਕੁਮਾਰ, ਅਨਿਲ ਸ਼ਰਮਾ ਆਦਰਸ਼ ਬੁੱਕ ਡਿਪੂ, ਅਮਿਤ ਪੇਂਟਰ ਆਦਿ ਨੇ ਅਹਿਮ ਭੂਮਿਕਾ ਨਿਭਾਈ ।