
ਥਾਣਾ ਕੋਤਵਾਲੀ ਪਟਿਆਲਾ ਤੇ ਜਿਲਾ ਪੁਲਸ ਨੇ ਕੀਤੀ ਨਸ਼ਾ ਤਸਕਰਾ ਤੇ ਕੀਤੀ ਕਾਰਵਾਈ
- by Jasbeer Singh
- October 4, 2025

ਥਾਣਾ ਕੋਤਵਾਲੀ ਪਟਿਆਲਾ ਤੇ ਜਿਲਾ ਪੁਲਸ ਨੇ ਕੀਤੀ ਨਸ਼ਾ ਤਸਕਰਾ ਤੇ ਕੀਤੀ ਕਾਰਵਾਈ ਪਟਿਆਲਾ, 4 ਅਕਤੂਬਰ 2025 : ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਪੁਲਸ ਨੂੰ ਯੁੱਧ ਨਸ਼ਿਆ ਵਿਰੁੱਧ ਤਹਿਤ ਅਹਿਮ ਕਾਮਯਾਬੀ ਉਦੋਂ ਮਿਲੀ ਜਦੋਂ ਐਸ. ਪੀ. (ਸਿਟੀ) ਪਲਵਿੰਦਰ ਚੀਮਾ ਦੀ ਅਗਵਾਈ ਹੇਠ ਡੀ. ਐਸ. ਪੀ ਸਿਟੀ-1 ਪਟਿਆਲਾ ਸਤਨਾਮ ਸਿੰਘ, ਮੁੱਖ ਥਾਣਾ ਕੋਤਵਾਲੀ ਪਟਿਆਲਾ ਇੰਸ. ਜਸਪ੍ਰੀਤ ਸਿੰਘ ਕਾਹਲੋਂ ਤੇ ਪਟਿਆਲਾ ਜਿਲੇ ਦੇ 8 ਐਸ. ਐਚ. ਓਜ. ਸਮੇਤ 200 ਮੁਲਾਜਮ ਇਸ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਨਸ਼ੇ ਵਿੱਚ ਬਦਨਾਮ ਏਰੀਆ ਅਬੂ ਸ਼ਾਹ ਕਲੋਨੀ ਦੇ ਅਹਿਮ ਨਸ਼ਾ ਸਮੱਗਲਰਾਂ ਦੇ 4 ਘਰ ਡਿਮੋਲਿਸ਼ ਕੀਤੇ। ਡਿਊਟੀ ਮੈਜਿਸਟ੍ਰੇਟ ਦੀ ਮੌੌਜੂਦਗੀ ਵਿਚ ਕਾਰਪੋੋਰੇਸ਼ਨ ਨੂੰ ਦੁਆਇਆ ਕਬਜਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਾ ਸਮੱਗਲਰਾ ਨੇ ਸਰਕਾਰ ਤੇ ਕਾਰਪੋਰੇਸ਼ਨ ਦੀ ਜਗ੍ਹਾ ਉੱਤੇ ਨਜਾਇਜ ਉਸਾਰੀ ਕਰਕੇ ਨਸ਼ੇ ਦੇ ਕਾਲੇ ਧੰਦੇ ਨਾਲ ਘਰ ਬਣਾਏ ਹੋਏ ਸਨ, ਜਿਨ੍ਹਾਂ ਨੂੰ ਡਿਊਟੀ ਮੈਜਿਸਟਰੇਟ ਦੀ ਹਾਜਰੀ ਤੇ ਕਾਰਪੋਰੇਸ਼ਨ ਦੇ ਅਫਸਰਾਂ ਦੀ ਮਦਦ ਨਾਲ ਇਹ ਨਜਾਇਜ ਕਬਜਾ ਕਾਰਪੋਰੇਸ਼ਨ ਤੇ ਸਰਕਾਰ ਨੂੰ ਦਵਾਇਆ ਗਿਆ। ਇਨ੍ਹਾਂ ਨਜਾਇਜ ਉਸਾਰੀਆਂ ਵਿੱਚੋਂ ਦੀਪਕ ਪੁੱਤਰ ਨਾਇਬ ਕੁਮਾਰ ਉਰਫ ਦੂਨਾ ਰਾਮ ਜਿਸ ਉੱਤੇ ਐਨ. ਡੀ. ਪੀ. ਐਸ. ਐਕਟ ਤੇ ਐਕਸਾਈਜ ਐਕਟ ਧਾਰਵਾਂ ਤਹਿੱਤ ਵੱਖ ਵੱਖ 11 ਮਾਮਲੇ ਦਰਜ ਹਨ ਅਤੇ ਸਲੀਮ ਪੁੱਤਰ ਜੋਗਿੰਦਰ ਵਾਸੀ ਅਬੂ ਸ਼ਾਹ ਢੇਹਾ ਬਸਤੀ ਜਿਸ ਦੇ ਪਰਿਵਾਰ ਉੱਤੇ ਵੀ ਖ਼ ਐਨ. ਡੀ. ਪੀ. ਐਸ. ਐਕਟ ਤੇ ਹੋਰ ਧਾਰਵਾਂ ਤਹਿਤ 5 ਤੋ ਵੱਧ ਕੇਸ ਦਰਜ ਹਨ, ਜਿਸਦਾ ਨਜਾਇਜ ਕਬਜਾ ਵੀ ਹਟਾ ਕੇ ਕਾਰਪੋਰੇਸ਼ਨ ਦੇ ਹਵਾਲੇ ਕੀਤਾ ਗਿਆ ।