ਗੁਰਦਾਸਪੁਰ ਇੱਕ ਗੰਭੀਰ ਮਾਮਲਾ , ਪਿੰਡ ਦੇ ਮੁੰਡਿਆਂ ਨੇ ਹੀ ਲੱਕੜੀ ਨੂੰ ਕਿੱਤਾ ਅਗਵਾ ...
- by Jasbeer Singh
- August 17, 2024
ਗੁਰਦਾਸਪੁਰ : ਗੁਰਦਾਸਪੁਰ ਤੋਂ ਇੱਕ ਬਹੁਤ ਹੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੀ ਨੇ ਦੱਸਿਆ ਕਿ ਉਸ ਦੇ ਪਿੰਡ ਦੇ ਹੀ ਕੁਝ ਲੜਕਿਆਂ ਨੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ। ਲੜਕੀ ਨੇ ਦੱਸਿਆ ਕਿ ਉਹ ਅਦਾਲਤ 'ਚ ਇਕ ਪੁਲਸ ਅਧਿਕਾਰੀ ਕੋਲ ਗਈ ਤਾਂ ਉਸ ਨੇ ਲੜਕੀ ਨੂੰ ਬਚਾਇਆ ਅਤੇ ਆਪਣੇ ਪਿੰਡ ਦੇ ਮੋਹਤਬਰ ਨੂੰ ਬੁਲਾਇਆ ਅਤੇ ਉਹ ਮੌਕੇ 'ਤੇ ਪਹੁੰਚ ਕੇ ਲੜਕੀ ਨੂੰ ਪਿੰਡ ਲੈ ਗਏ ਅਤੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਪੁਲੀਸ ਸਾਡੀ ਗੱਲ ਨਹੀਂ ਸੁਣ ਰਹੀ। ਅੱਜ ਸਾਰਾ ਪਿੰਡ ਇਕੱਠਾ ਹੋ ਕੇ ਥਾਣਾ ਸਿਟੀ ਗੁਰਦਾਸਪੁਰ ਪਹੁੰਚ ਗਿਆ, ਜਿੱਥੇ ਸਿਟੀ ਦੇ ਗੁਰਮੀਤ ਸਿੰਘ ਨੂੰ ਕਿਹਾ ਗਿਆ ਕਿ ਮਦਦ ਕੀਤੀ ਜਾਵੇਗੀ।
