post

Jasbeer Singh

(Chief Editor)

National

ਸਰਕਾਰੀ ਮਹਿਲਾ ਕਰਮਚਾਰਨ ਵਲੋਂ ਭੋਪਾਲ ਦੇ ਡਿਪਟੀ ਕਲੈਕਟਰ ਤੇ ਵਿਆਹ ਕਰਵਾਉਣ ਦੇ ਬਹਾਨੇ ਵਾਰ-ਵਾਰ ਜਬਰ ਜਨਾਹ ਕਰਨ ਦੇ ਦੋਸ

post-img

ਸਰਕਾਰੀ ਮਹਿਲਾ ਕਰਮਚਾਰਨ ਵਲੋਂ ਭੋਪਾਲ ਦੇ ਡਿਪਟੀ ਕਲੈਕਟਰ ਤੇ ਵਿਆਹ ਕਰਵਾਉਣ ਦੇ ਬਹਾਨੇ ਵਾਰ-ਵਾਰ ਜਬਰ ਜਨਾਹ ਕਰਨ ਦੇ ਦੋਸ ਹੇਠ ਕੇਸ ਦਰਜ ਰਾਜਗੜ੍ਹ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਇਕ ਅਧਿਕਾਰੀ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਮੁਤਾਬਕ ਇਕ ਸਰਕਾਰੀ ਮਹਿਲਾ ਕਰਮਚਾਰਨ ਵਲੋਂ ਭੋਪਾਲ ਦੇ ਡਿਪਟੀ ਕਲੈਕਟਰ ਵਲੋਂ ਉਸ ਨਾਲ ਵਿਆਹ ਕਰਵਾਉਣ ਦੇ ਬਹਾਨੇ ਵਾਰ-ਵਾਰ ਜਬਰ ਜਨਾਹ ਕਰਨ ਦਾ ਦੋਸ਼ ਲਗਾਏ ਜਾਣ ਦੇ ਚਲਦਿਆਂ ਪੁਲਸ ਵਲੋਂ ਕੇਸ ਦਰਜ ਕੀਤਾ ਗਿਆ ਹੈ । ਅਧਿਕਾਰੀ ਨੇ ਔਰਤ ਦੀ ਸਿ਼ਕਾਇਤ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਰਾਜੇਸ਼ ਸੋਰਤੇ (47) ਦੇ ਕਥਿਤ ਤੌਰ ’ਤੇ ਸਿ਼ਕਾਇਤਕਰਤਾ ਨਾਲ ਨਜ਼ਦੀਕੀ ਸਬੰਧ ਬਣ ਗਏ, ਜਦੋਂ ਉਹ 2022 ਵਿੱਚ ਰਾਜਗੜ੍ਹ ਜਿ਼ਲ੍ਹੇ ਦੇ ਪਚੌਰ ਵਿੱਚ ਤਹਿਸੀਲਦਾਰ ਸੀ । ਉਦੋਂ ਤੋਂ ਉਸ ਨੇ ਵੱਖ-ਵੱਖ ਥਾਵਾਂ ’ਤੇ ਉਸ ਦਾ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ । ਸਾਰੰਗਪੁਰ ਦੇ ਉਪ ਮੰਡਲ ਅਧਿਕਾਰੀ ਅਰਵਿੰਦ ਸਿੰਘ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਭਾਰਤੀ ਨਿਆ ਸੰਹਿਤਾ (ਬੀ. ਐਨ. ਐਸ.) ਦੇ ਲਾਗੂ ਹੋਣ ਤੋਂ ਪਹਿਲਾਂ 2022 ਵਿੱਚ ਕਥਿਤ ਅਪਰਾਧ ਹੋਣ ਬਾਰੇ ਸਾਹਮਣੇ ਆਉਣ ਤੋਂ ਬਾਅਦ ਪਾਚੌਰ ਪੁਲਸ ਨੇ ਵੀਰਵਾਰ ਨੂੰ ਸੋਰਟੇ ਵਿਰੁੱਧ ਭਾਰਤੀ ਦੰਡਾਵਲੀ ਦੇ ਤਹਿਤ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਸੀ । ਉਨ੍ਹਾਂ ਕਿਹਾ ਕਿ ਸਿ਼ਕਾਇਤਕਰਤਾ ਨੇ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਇੱਕ ਵੀਡੀਓ ਸਾਂਝਾ ਕੀਤਾ ਸੀ । ਅਧਿਕਾਰੀ ਨੇ ਕਿਹਾ ਕਿ ਅਸੀਂ ਸੋਰਤੇ ਨੂੰ ਗ੍ਰਿਫਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਹੈ ।

Related Post