post

Jasbeer Singh

(Chief Editor)

National

ਕਾਂਗਰਸ ਦੇ ਵਿਧਾਇਕ ਰਹੇ ਵੀਰ ਸਿੰਘ ਧੀਂਗਾਨ ਨੇ ਲਈ ਆਮ ਆਦਮੀ ਪਾਰਟੀ ਦੀ ਮੈਂਬਰਸਿਪ

post-img

ਕਾਂਗਰਸ ਦੇ ਵਿਧਾਇਕ ਰਹੇ ਵੀਰ ਸਿੰਘ ਧੀਂਗਾਨ ਨੇ ਲਈ ਆਮ ਆਦਮੀ ਪਾਰਟੀ ਦੀ ਮੈਂਬਰਸਿਪ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦੇ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਵੀਰ ਸਿੰਘ ਧੀਂਗਾਨ ਨੇ ਆਮ ਆਦਮੀ ਪਾਰਟੀ ਦੀ ਮੈਂਬਰਸਿ਼ਪ ਲੈ ਕੇ ਕਾਂਗਰਸ ਪਾਰਟੀ ਨੂੰ ਜਿਥੇ ਬਾਏ ਬਾਏ ਕੀਤਾ, ਉਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰ ਸਿੰਘ ਦਾ ਪਾਰਟੀ ਦਾ ਪਟਕਾ ਤੇ ਟੋਪੀ ਪਾ ਕੇ ਸਵਾਗਤ ਕੀਤਾ । ਜਿ਼ਕਰਯੋਗ ਹੈ ਕਿ ਇਸ ਸੀਟ ਤੋਂ `ਆਪ` ਵਿਧਾਇਕ ਰਹੇ ਰਾਜੇਂਦਰ ਪਾਲ ਗੌਤਮ ਕੁਝ ਸਮਾਂ ਪਹਿਲਾਂ ਕਾਂਗਰਸ `ਚ ਸ਼ਾਮਲ ਹੋਏ ਹਨ । ਅਰਵਿੰਦ ਕੇਜਰੀਵਾਲ ਨੇ ਕਾਂਗਰਸੀ ਆਗੂ ਨੂੰ ਪਾਰਟੀ `ਚ ਸ਼ਾਮਲ ਕਰਵਾਉਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ । ਜਿਸ ਵਿੱਚ ਉਹਨਾਂ ਕਿਹਾ ਕਿ ਵੀਰ ਸਿੰਘ ਧੀਂਗਾਨ ਜੀ ਪਿਛਲੇ ਕਈ ਸਾਲਾਂ ਤੋਂ ਜਨਤਾ ਲਈ ਕੰਮ ਕਰ ਰਹੇ ਹਨ । ਉਨ੍ਹਾਂ ਦੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਦਲਿਤਾਂ ਦੇ ਵਿਕਾਸ ਲਈ ਸਾਡੇ ਕੰਮ ਨੂੰ ਬਹੁਤ ਮਜ਼ਬੂਤੀ ਮਿਲੇਗੀ । ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਧੀਂਗਾਨ ਜੀ ਨੇ ਸੀਮਾਪੁਰੀ ਖੇਤਰ ਵਿੱਚ ਬਹੁਤ ਕੰਮ ਕੀਤੇ ਅਤੇ ਅੱਜ ਅਸੀਂ ਸੀਮਾਪੁਰੀ ਦੇ ਭਵਿੱਖ ਦੇ ਵਿਧਾਇਕ ਨੂੰ ‘ਆਪ’ ਵਿੱਚ ਸ਼ਾਮਲ ਕਰ ਰਹੇ ਹਾਂ । ਅੱਜ ਦਿੱਲੀ ਦੀ ਪੂਰੀ ਜਨਤਾ `ਆਪ` ਨਾਲ ਖੜ੍ਹੀ ਹੈ ਅਤੇ ਹੋਰ ਪਾਰਟੀਆਂ ਦੇ ਚੰਗੇ ਆਗੂ ਸਾਡੇ ਨਾਲ ਜੁੜ ਰਹੇ ਹਨ। ਇਹ ਦੱਸਦਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰ ਰਹੀ ਹੈ ।

Related Post