post

Jasbeer Singh

(Chief Editor)

crime

ਵਿਆਹ ਝਾਂਸਾ ਦੇ ਕੇ ਬੇਹੋਸ਼ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਕੇਸ ਦਰਜ

post-img

ਵਿਆਹ ਝਾਂਸਾ ਦੇ ਕੇ ਬੇਹੋਸ਼ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਕੇਸ ਦਰਜ ਖਰੜ : ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਬੇਹੋਸ਼ ਕਰਕੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ’ਚ ਥਾਣਾ ਸਿਟੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ’ਚ 26 ਸਾਲਾ ਕੁੜੀ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਪਿੰਡ ਮੀਆਂ ਪੁਰ ਚੰਗਰ ਦੇ ਹਰਜਿੰਦਰ ਸਿੰਘ ਨਾਲ ਪਛਾਣ ਹੋਈ ਸੀ। ਦੋਵਾਂ ’ਚ ਰੋਜ਼ ਗੱਲ ਹੋਣ ਲੱਗੀ। ਇਸ ਦੌਰਾਨ ਮੁਲਜ਼ਮ ਨੇ ਕੁੜੀ ਨੂੰ ਆਈਫੋਨ ਅਤੇ ਸੋਨੇ ਦੀ ਚੇਨ ਗਿਫ਼ਟ ਕੀਤੀ। ਉਹ ਅਕਸਰ ਹਰਜਿੰਦਰ ਨੂੰ ਵਿਆਹ ਲਈ ਕਹਿੰਦੀ ਸੀ। 3 ਮਈ ਨੂੰ ਮੁਲਜ਼ਮ ਉਸ ਨੂੰ ਕਾਰ ’ਚ ਘੁਮਾਉਣ ਲਈ ਲੈ ਗਿਆ। ਰਾਹ ’ਚ ਼ਉਸ ਨੂੰ ਕੋਡਲ ਡ੍ਰਿੰਕ ’ਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ ਅਤੇ ਉਹ ਮੋਹਾਲੀ ਦੇ ਫੇਜ਼-1 ’ਚ ਸਥਿਤ ਹੋਟਲ ’ਚ ਲੈ ਗਿਆ। ਜਿੱਥੇ ਮੁਲਜ਼ਮ ਨੇ ਜਬਰਨ ਸਰੀਰਿਕ ਸੰਬੰਧ ਬਣਾਏ। ਇਸ ਦੌਰਾਨ ਮੁਲਜ਼ਮ ਨੂੰ ਉਸ ਦੀ ਪਤਨੀ ਦਾ ਫੋਨ ਆ ਗਿਆ। ਉਦੋਂ ਪਤਾ ਲੱਗਾ ਕਿ ਹਰਜਿੰਦਰ ਵਿਆਹਿਆ ਹੈ। ਇਸ ਤੋਂ ਬਾਅਦ ਝਗੜਾ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਮੋਬਾਇਲ ਨੰਬਰ ਦੋਸਤਾਂ ’ਚ ਵੰਡ ਦਿੱਤਾ। ਮੁਲਜ਼ਮ ਨੇ ਉਸ ਨੂੰ ਕਿਹਾ ਕਿ ਉਹ ਦੋ ਪ੍ਰਸਿੱਧ ਗਾਇਕਾਂ ਨਾਲ ਸੰਬੰਧ ਰੱਖਦਾ ਹੈ। ਇਸ ਤਰ੍ਹਾਂ ਦੀਆਂ ਧਮਕੀਆਂ ਦਿੱਤੇ ਜਾਣ ਕਾਰਨ ਉਹ ਕਾਫ਼ੀ ਡਰ ਗਈ। ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।

Related Post