ਗੱਡੀ ਤੇਜ ਰਫ਼ਤਾਰ ਨਾਲ ਲਿਆ ਮਾਰਨ ਤੇ ਗੱਡੀ ਦੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ
- by Admin
- June 21, 2025
ਗੱਡੀ ਤੇਜ ਰਫ਼ਤਾਰ ਨਾਲ ਲਿਆ ਮਾਰਨ ਤੇ ਗੱਡੀ ਦੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 21 ਜੂਨ : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇਗੱਡੀ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੱਖ ਵੱਖ ਧਾਰਾਵਾਂ 281, 125 (ਏ-ਬੀ) ਬੀ. ਐਨ. ਐਸ. ਪਟਿਆਲਾ ਤਹਿਤ ਗੱਡੀ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨਾਂ ਵਿਚ ਮਾਰਨ ਤੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਕਲਾਵੰਤੀ ਪਤਨੀ ਅਸ਼ੋਕ ਕੁਮਾਰ ਵਾਸੀ ਸੰਤੋਸ਼ੀ ਮਾਤਾ ਮੰਦਰ ਤ੍ਰਿਪੜੀ ਪਟਿਆਲਾ ਨੇ ਦੱਸਿਆ ਕਿ 17 ਜੂਨ ਨੰੁ ਜਦੋਂ ਉਹ ਈ-ਰਿਕਸ਼ਾ ਤੇ ਸਵਾਰ ਹੋ ਕੇ ਕੋਹਲੀ ਸਵੀਟਸ ਚੌਂਕ ਪਟਿਆਲਾ ਕੋਲ ਜਾ ਰਹੀ ਸੀ ਤਾਂ ਇਕ ਅਣਪਛਾਤੇ ਚਾਲਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਨ੍ਹਾਂ ਵਿਚ ਮਾਰੀ, ਜਿਸ ਕਾਰਨ ਵਾਪਰੇ ਸੜਕੀ ਹਾਦਸੇ ਵਿਚ ਉਸਦੇ ਸੱਟਾਂ ਲੱਗੀਆਂ ਅਤੇ ਈ-ਰਿਕਸ਼ਾ ਚਾਲਕ ਸਿ਼ਵ ਦਿਆਲ ਦੇ ਵੀ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
