
ਕਾਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਲਾਪ੍ਰਵਾਹ ਨਾਲ ਕਾਰ ਲਿਆ ਕੇ ਮਾਰਨ ਤੇ ਕੇਸ ਦਰਜ
- by Jasbeer Singh
- June 23, 2025

ਕਾਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਲਾਪ੍ਰਵਾਹ ਨਾਲ ਕਾਰ ਲਿਆ ਕੇ ਮਾਰਨ ਤੇ ਕੇਸ ਦਰਜ ਪਟਿਆਲਾ, 23 ਜੂਨ : ਥਾਣਾ ਲਾਹੌਰੀ ਗੇਟ ਪਟਿਆਲਾ ਪੁਲਸ ਨੇ ਕਾਰ ਦੇ ਅਣਪਛਾਤੇ ਚਾਲਕ ਵਿਰੁੱਧ ਕਾਰ ਤੇਜ਼ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਲੜਕੇ ਵਿਚ ਮਾਰਨ ਤੇ ਵੱਖ ਵੱਖ ਧਾਰਾਵਾਂ 281, 125-ਏ, 325 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜਗਦੀਸ਼ ਕੁਮਾਰ ਪੁੱਤਰ ਰਾਮਪਥ ਵਾਸੀ ਬਾਬੂ ਸਿੰਘ ਕਾਲੋਨੀ ਅਬਲੋਵਾਲ ਪਟਿਆਲਾ ਨੇ ਦੱਸਿਆ ਕਿ 22 ਜੂਨ ਨੂੰ ਜਦੋਂ ਉਸਦਾ ਲੜਕਾ ਸੁਮਿਤ ਕੁਮਾਰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਰਹਿੰਦੀ ਗੇਟ ਪਟਿਆਲਾ ਕੋਲ ਜਾ ਰਿਹਾ ਸੀ ਤਾਂ ਕਾਰ ਦੇ ਅਣਪਛਾਤੇ ਚਾਲਕ ਨੇ ਆਪਣੀ ਕਾਰ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਸਦੇ ਲੜਕੇ ਵਿਚ ਮਾਰੀ, ਜਿਸ ਕਾਰਨ ਉਸਦੇ ਕਾਫੀ ਸੱਟਾਂ ਲੱਗੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.