

ਦੋ ਵਿਅਕਤੀਆਂ ਵਿਰੁੱਧ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ ਰਾਜਪੁਰਾ, 21 ਜੁਲਾਈ 2025 : ਥਾਣਾ ਸਿਟੀ ਰਾਜਪੁਰਾ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 103, 3 (5) ਬੀ. ਐਨ. ਐਸ. ਤਹਿਤ ਕਤਲ ਕੀਤੇ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਕਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਣੀਆ ਵਾਸੀ ਬਾਬੂ ਅਮਰ ਚੰਦ ਕਲੋਨੀ ਰਾਜਪੁਰਾ, ਸਾਗਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਕਾਨ ਨੰ. 1406 ਰੋਸ਼ਨ ਕਲੋਨੀ ਪੁਰਾਣਾ ਰਾਜਪੁਰਾ ਸ਼ਾਮਲ ਹਨ। ਪੁਲਸ ਨੂੰ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਚੰਚਲ ਪਤਨੀ ਨਰਿੰਦਰ ਕੁਮਾਰ ਵਾਸੀ ਗੁਰੂ ਨਾਨਕ ਨਗਰ ਨਲਾਸ ਰੋਡ ਰਾਜਪੁਰਾ ਨੇ ਦੱਸਿਆ ਕਿ 4 ਸਤੰਬਰ 2024 ਨੂੰ ਉਸਦਾ ਲੜਕਾ ਪੁਸ਼ਪ ਕੁਮਾਰ ਜੋ ਕਿ ਡਰਾਇਵਰੀ ਕਰਦਾ ਸੀ ਘਰ ਤੋ ਚਲਾ ਗਿਆ ਸੀ ਪਰ ਘਰ ਵਾਪਿਸ ਨਹੀ ਸੀ ਆਇਆ ਤੇ 5 ਸਤੰਬਰ 2024 ਨੂੰ ਪਤਾ ਲੱਗਿਆ ਕਿ ਉਸਦੀ ਡੈਡ ਬਾਡੀ ਸਰਕਾਰੀ ਹਸਪਤਾਲ ਰਾਜਪੁਰਾ ਵਿਖੇ ਹੈਤੇ ਕੁਦਰਤੀ ਕਾਰਨਾਂ ਕਰਕੇ ਹੋਈ ਮੌਤ ਮੰਨ ਕੇ ਧਾਾਰਾ 194 ਬੀ. ਐਨ. ਐਸ. ਐਸ. ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ ਪਰ ਬਾਅਦ ਵਿੱਚ ਪਤਾ ਲੱਗਿਆ ਕਿ 5 ਸਤੰਬਰ 2024 ਨੂੰ ਉਪਰੋਕਤ ਵਿਅਕਤੀ ਉਸ ਦੇ ਲੜਕੇ ਨੂੰ ਮੋਟਰਸਾਇਕਲ ਤੇ ਬਿਠਾ ਕੇ ਲੈ ਗਏ ਸਨ ਤੇ ਉਨ੍ਹਾਂ ਨੇ ਹੀ ਉਸ ਦੇ ਲੜਕੇ ਦਾ ਕਤਲ ਕਰ ਦਿੱਤਾ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।