post

Jasbeer Singh

(Chief Editor)

Punjab

ਸੂਬੇ 'ਚ ਵੱਡੀ ਗਿਣਤੀ 'ਚ ਵਿਦਿਆਰਥਂੀਆਂ ਨੇ ਦਿੱਤੀ ਵਜੀਫਾ ਪ੍ਰੀਖਿਆ

post-img

ਸੂਬੇ 'ਚ ਵੱਡੀ ਗਿਣਤੀ 'ਚ ਵਿਦਿਆਰਥਂੀਆਂ ਨੇ ਦਿੱਤੀ ਵਜੀਫਾ ਪ੍ਰੀਖਿਆ -ਵੱਖ-ਵੱਖ 21 ਸੈਂਟਰਾਂ 'ਚ 846 ਵਿਦਿਆਰਥੀਆਂ ਨੇ ਦਿੱਤੀਆਂ ਪ੍ਰੀਖਿਆ ਪਟਿਆਲਾ : ਸੂਬੇ ਭਰ ਵਿਚ ਆਯੋਜਿਤ ਕੀਤੀ ਗਈ ਵਜੀਫਾ ਪ੍ਰੀਖਿਆ ਵਿਚ ਅੱਜ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਵੱਲੋ ਇਹ ਪ੍ਰੀਖਿਆ ਦਿੱਤੀ ਗਈ। ਇਸ ਸਬੰਧੀ ਜਾਂਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਰਵਿੰਦਰਪਾਲ ਸਰਮਾਂ ਨੇ ਦੱਸਿਆ ਕਿ ਡਾਇਰੈਕਟਰ ਐਸ. ਸੀ. ਈ. ਆਰ. ਟੀ. ਪੰਜਾਬ ਅਮਰਿੰਦਰ ਕੌਰ ਦੀ ਅਗਵਾਈ ਹੇਠ ਸੂਬੇ ਭਰ 'ਚ ਆਯੋਜਿਤ ਕੀਤੀ ਜਾ ਗਈ ਇਸ ਪ੍ਰੀਖਿਆ ਦੌਰਾਨ ਪਟਿਆਲਾ ਜਿਲ੍ਹੇ ਵਿੱਚ ਵੀ ਇਹ ਪ੍ਰੀਖਿਆ ਦੇਣ ਲਈ 8 ਹਜ਼ਾਰ ਦੇ ਲਗਪਗ ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਸੀ, ਜਿਸ ਵਿਚੋਂ 6846 ਵਿਦਿਆਰਥੀ ਅਪੀਅਰ ਹੋਏ ਸਨ, ਜਿਨ੍ਹਾਂ ਲਈ ਜ਼ਿਲ੍ਹੇ ਭਰ 'ਚ ਅਲੱਗ ਅਲੱਗ ਸਕੂਲਾਂ 'ਚ 21 ਸੈਂਟਰ ਬਣਾਏ ਗਏ ਸਨੋ ਜਿਨ੍ਹਾਂ ਵਿੱਚ ਪ੍ਰੀਖਿਆ ਅਮਨ ਅਮਾਨ ਨਾਲ ਨੇਪਰੇ ਚੜ੍ਹੀ । ਜਿਕਰਯੋਗ ਹੈ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸੈਸ਼ਨ 2024-25 ਲਈ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ (ਐਨ. ਐਮ. ਐਮ. ਐਸ.) ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀ. ਐਸ. ਟੀ. ਐਸ. ਈ.) ਐਤਵਾਰ ਨੂੰ ਕਰਵਾਈ ਗਈ, ਜਿਸ ਦੌਰਾਨ ਜ਼ਿਲ੍ਹੇ ਭਰ 'ਚ ਵੀ 21 ਕੇਂਦਰਾਂ 'ਤੇ ਇਹ ਪ੍ਰੀਖਿਆ ਕਰਵਾਈ ਗਈ, ਜਿਸ ਦੌਰਾਨ 8ਵੀਂ ਅਤੇ 10ਵੀਂ ਜਮਾਤ ਦੇ 6846 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ । ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਵਾਈ ਗਈ, ਜਿਸ ਲਈ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ 10 ਸੈਂਟਰ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ 11 ਸੈਂਟਰ ਜ਼ਿਲ੍ਹੇ 'ਚ ਅਲੱਗ ਅਲੱਗ ਸਕੂਲਾਂ 'ਚ ਬਣਾਏ ਗਏ ਸਨ। ਜਿਲ੍ਹੇ ਭਰ 'ਚ ਇਹਨਾਂ ਪ੍ਰੀਖਿਆਵਾਂ 'ਚ ਜਿਲ੍ਹੇ ਦੇ ਅੱਠਵੀਂ ਜਮਾਤ ਦੇ 3720 ਵਿਦਿਆਰਥੀ ਐਨ. ਐਮ. ਐਮ. ਐਸ. ਅਤੇ ਪੀ. ਐਸ. ਟੀ. ਐਸ. ਈ. ਦੀ ਸਾਂਝੀ ਪ੍ਰੀਖਿਆ ਬੈਠੇ । ਇਸੇ ਤਰ੍ਹਾਂ ਦਸਵੀਂ ਜਮਾਤ 'ਚ ਪੜ੍ਹਦੇ 3126 ਵਿਦਿਆਰਥੀ ਪੀ. ਐਸ. ਟੀ. ਐਸ. ਈ. ਦੀ ਪ੍ਰੀਖਿਆ ਬੈਠੇ । ਅਧਿਕਾਰੀਆਂ ਨੇ ਦਸਿਆ ਕਿ ਇਹਨਾਂ ਪ੍ਰੀਖਿਆਵਾਂ ਦੌਰਾਨ ਚੌਕਸੀ ਰੱਖਣ ਲਈ ਫਲਾਇੰਗ ਸਕੁਐਡ ਦੀਆਂ ਟੀਮਾਂ ਵੱਲੋਂ ਵੀ ਪ੍ਰੀਖਿਆ ਕੇਂਦਰਾਂ ਦਾ ਅਚਾਨਕ ਮੁਆਇਨਾ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸਮਾਪਤੀ ਉਪਰੰਤ ਉੱਤਰ ਪੱਤਰੀਆਂ ਸੀਲਬੰਦ ਲਿਫਾਫੇ 'ਚ ਦਫਤਰ ਐਸ. ਸੀ. ਈ. ਆਰ. ਟੀ. ਨੂੰ ਭੇਜ ਦਿੱਤੇ ਗਏ ਹਨ । ਇਨ੍ਹਾਂ ਕੇਂਦਰਾਂ 'ਚ ਹੋਈ ਪ੍ਰੀਖਿਆ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਕਰਵਾਈ ਪ੍ਰੀਖਿਆ ਤਹਿਤ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਸਸਸ (ਮ) ਨਾਭਾ 'ਚ 192, ਸਮਹਸ ਨਾਭਾ ਵਿਚ 349, ਸ. ਸ. ਸ. ਸ. (ਕ) ਰਾਜਪੁਰਾ, 280, ਸਹਸ ਰਾਜਪੁਰਾ ਟਾਊਨ 'ਚ 294, ਸ. ਸ. ਸ. ਸ. ਮਹਿੰਦਰਗੰਂਜ ਰਾਜਪੁਰਾ 'ਚ 154, ਟੈਗੋਰ ਪਬਲਿਕ ਸਕੂਲ ਪਾਤੜਾ 'ਚ 307, ਸ਼ਹੀਦ ਲੈਫਟੀਨੈਂਟ ਮੋਹਿਤ ਕੁਮਾਰ ਗਰਗ ਸ. ਸ. ਸ. ਸ. ਸਮਾਣਾ 'ਚ 275, ਸ. ਸ. ਸ. ਸ. ਫੀਲਖਾਨਾ 'ਚ 296, ਸਸਸਸ ਨਿਊ ਪਾਵਰ ਹਾਊਸ ਕਾਲੌਨੀ ਪਟਿਆਲਾ 'ਚ 319, ਸ. ਸ. ਸ. ਸ. (ਗ) ਮਾਡਲ ਟਾਊਨ ਪਟਿਆਲਾ 'ਚ 330 ਅਤੇ ਸ. ਸ. ਸ. ਸ. ਤ੍ਰਿਪੜੀ 'ਚ 330 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ । ਇਸੇ ਤਰ੍ਹਾਂ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਕਰਵਾਈ ਐਨ. ਐਮ. ਐਮ. ਐਸ. ਅਤੇ ਪੀ. ਐਸ. ਟੀ. ਐਸ. ਈ. ਦੌਰਾਨ ਅੱਠਵੀਂ ਜਮਾਤ ਲਈ ਬਣਾਏ ਗਏ 10 ਸੈਂਟਰਾਂ ਵਿਚ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤਾ, ਜਿਨ੍ਹਾਂ 'ਚ ਭਾਈ ਕਾਹਨ ਸਿੰਘ ਨਾਭਾ ਸ. ਸ. ਸ. ਸ. ਸ. (ਕ) ਨਾਭਾ ਵਿਖੇ 643 ਵਿਦਿਆਰਥੀ, ਸ. ਸ. ਸ. ਸ. ਐਨ. ਟੀ. ਸੀ. ਰਾਜਪੁਰਾ 'ਚ 366, ਸ. ਸ. ਸ. ਸ. (ਗ) ਰਾਜਪੁਰਾ ਟਾਊਨ 'ਚ 399, ਸਸਸਸ (ਗ) ਸਮਾਣਾ 'ਚ 331, ਸ. ਸ. ਸ. ਸ. ਪਾਤੜਾ 'ਚ 410, ਸ. ਸ. ਸ. ਸ. ਮਲਟੀਪਰਪਜ ਪਾਸੀ ਰੋਡ ਪਟਿਆਲਾ 'ਚ 336, ਮੈਰੀਟੋਰੀਅਸ ਸਕੂਲ ਪਟਿਆਲਾ 346, ਸਰਕਾਰੀ ਸਿਵਲ ਲਾਈਨ ਪਟਿਆਲਾ 'ਚ 336, ਸ. ਸ. ਸ. ਸ. ਬਹਾਦਰਗੜ੍ਹ 'ਚ 309 ਅਤੇ ਪੁਰਾਣੀ ਪੁਲਿਸ ਲਾਈਨ ਸਕੂਲ ਪਟਿਆਲਾ 'ਚ 244 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ।

Related Post