
ਮੁਲਾਜਮ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਹੋਈ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ
- by Jasbeer Singh
- November 7, 2024

ਮੁਲਾਜਮ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਕਰਮਚਾਰੀ ਦਲ ਦੀ ਹੋਈ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਪਟਿਆਲਾ : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਪੰਜਾਬ ਦੇ ਖਜਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨਾਲ ਮੁਲਾਜਮ ਮੰਗਾ ਨੂੰ ਲੈ ਕੇ ਹੋਈ । ਖਜਾਨਾ ਮੰਤਰੀ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਮੁਲਾਜਮਾਂ ਦੀਆਂ ਮੰਗਾਂ ਪ੍ਰਤੀ ਹਮਦਰਦੀ ਨਾਲ ਵਿਚਾਰ ਕਰਦੇ ਮੰਗਾਂ ਦੀ ਪੂਰਤੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਪੂਰਤੀ ਕਰਵਾਉਣਗੇ । ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜੇ ਰਿਟਾਇਰ ਕਰਮਚਾਰੀ 01.01.2016 ਤੋਂ ਪਹਿਲਾ 2.45 ਨਾਲ ਪੈਨਸ਼ਨ ਲੈ ਰਹੇ ਹਨ । ਉਨ੍ਹਾਂ ਰਿਟਾਇਰ ਕਰਮਚਾਰੀਆਂ ਨੂੰ ਪੇ ਕਮਿਸ਼ਨ ਦੀ ਸਿਫਾਰਿਸ ਦੇ ਆਧਾਰ ਤੇ 2.59 ਨਾਲ ਪੈਨਸ਼ਨ ਦਿਵਾਉਣ ਲਈ ਲੋੜੀਂਦੀ ਕਾਰਵਾਈ ਕਰਨਗੇ । ਜਿਨ੍ਹਾਂ ਰਿਟਾਇਰ ਕਰਮਚਾਰੀਆਂ ਨੂੰ ਪੈਨਸ਼ਨ ਕੰਮਪਿਊਟ ਦੀ ਕਟੋਤੀ 1996 ਤੋ ਪਹਿਲਾ 12 ਸਾਲ ਬਾਅਦ ਬੰਦ ਕਰ ਦਿੱਤੀ ਗਈ ਸੀ ਅਤੇ 1996 ਤੋਂ 15 ਸਾਲ ਦੀ ਪੈਨਸ਼ਨ ਕੰਮਪਿਊਟ ਦੀ ਕਟੌਤੀ ਕੱਟੀ ਜਾਂਦੀ ਸੀ । ਉਹ 128 ਕਿਸ਼ਤਾ ਬਣਦੀਆਂ ਸਨ । ਉਹ 10 ਸਾਲ 8 ਮਹੀਨੇ ਵਿੱਚ ਕੰਪਿਊਟ ਦੇ ਪੂਰੇ ਹੁੰਦੇ ਹਨ । ਜੋ ਵੱਧ ਪੈਸਿਆ ਦੀ ਕਟੋਤੀ ਕੀਤੀ ਗਈ ਹੈ । ਉਸ ਸਬੰਧਿਤ ਕਰਮਚਾਰੀਆਂ ਨੂੰ ਪੈਸੇ ਦੇਣ ਲਈ ਕੇਸ ਵਿਚਾਰਿਆ ਜਾਵੇਗਾ । ਡੀ. ਏ. ਦੀਆਂ ਕਿਸ਼ਤਾ ਦਾ ਜੋ ਬਿਕਾਇਆ ਰਹਿੰਦਾ ਹੈ । ਉਹ ਮਾਣਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ 3 ਕਿਸ਼ਤਾ ਵਿੱਚ ਦਿੱਤਾ ਜਾਵੇਗਾ । ਟੈਕਨੀਕਲ ਕਾਮਿਆ ਦੇ ਗ੍ਰੇਡਾ ਵਿੱਚ ਬਣਦੀ ਸੋਧ ਕਰਵਾਉਣ ਲਈ ਅਨਾਮਲੀ ਕਮੇਟੀ ਨਾਲ ਛੇਤੀ ਮੀਟਿੰਗ ਕਰਵਾਈ ਜਾਵੇਗੀ। ਜਿਨ੍ਹਾਂ ਕਰਮਚਾਰੀਆਂ ਦੇ ਗ੍ਰੇਡਾ ਵਿੱਚ ਤੁਰੱਟੀਆਂ ਹਨ । ਉਨ੍ਹਾਂ ਤਰੁੱਟੀਆਂ ਪ੍ਰਤੀ ਲੋੜੀਂਦੀ ਕਾਰਵਾਈ ਕਰਵਾਈ ਜਾਵੇਗੀ ਆਦਿ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੀਟਿੰਗ ਵਿੱਚ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾ, ਵਾਈਸ ਪ੍ਰਧਾਨ ਗਿਆਨ ਸਿੰਘ ਘਨੋਲੀ, ਰਾਕੇਸ਼ ਬਾਤਿਸ, ਸ. ਦਵਿੰਦਰ ਸਿੰਘ ਅਤੇ ਜੰਗੀਰ ਸਿੰਘ ਢਿੱਲੋਂ ਆਦਿ ਆਗੂ ਸ਼ਾਮਿਲ ਹੋਏ ।