
ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਮਨਾਇਆ ਰਾਸ਼ਟਰੀ ਹਫਤਾ
- by Jasbeer Singh
- November 19, 2024

ਨਵ-ਜਨਮੇ ਬੱਚੇ ਦੀ ਸਿਹਤ ਸੰਭਾਲ ਸਬੰਧੀ ਮਨਾਇਆ ਰਾਸ਼ਟਰੀ ਹਫਤਾ ਨਵ ਜਨਮੇ ਬੱਚਿਆਂ ਵਿੱਚ ਖਤਰੇ ਦੇ ਚਿੰਨ ਹੋਣ ਤੇਂ ਤੁਰੰਤ ਕੀਤਾ ਜਾਵੇ ਡਾਕਟਰ ਨਾਲ ਸੰਪਰਕ : ਸਿਵਲ ਸਰਜਨ ਪਟਿਆਲਾ 19 ਨਵੰਬਰ : ਨਵਜਨਮੇ ਬੱਚਿਆ ਦੀ ਸਿਹਤ ਸੰਭਾਲ ਦੀ ਜਾਗਰੂਕਤਾ ਸਬੰਧੀ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਵੱਲੋ ਨਰਸਿੰਗ ਸਕੂਲ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਥੀਮ "Optimising Antimicrobial Use to Prevent Antimicrobial Resistent in Newborns" ਅਨੁਸਾਰ ਜਾਗਰੂਕਤਾ ਸਪਤਾਹ ਮਨਾਇਆ ਗਿਆ ਜਿਸ ਵਿਚ ਸਿਵਲ ਸਰਜਨ ਡਾ.ਜਤਿੰਦਰ ਕਾਂਸਲ , ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿੱਲ,ਸਹਾਇਕ ਸਿਵਲ ਸਰਜਨ ਡਾ.ਰਚਨਾ , ਸਹਾਇਕ ਸਿਹਤ ਅਫਸਰ ਡਾ. ਐਸ. ਜੇ. ਸਿੰਘ ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ ਵੱਲੋਂ ਸ਼ਮੁਲੀਅਤ ਕੀਤੀ ਗਈ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਡਾਇਰੈਕਟਰ ਸਿਹਤ ਤੇਂ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 15 ਤੋਂ 21 ਨਵੰਬਰ ਤੱਕ ਮਨਾਏ ਜਾ ਰਹੇ ਇਸ ਸਪਤਾਹ ਦੋਰਾਨ ਸਿਹਤ ਸਟਾਫ ਵੱਲੋ ਨਵ-ਜਨਮੇ ਬੱਚਿਆਂ ਵਾਲੇ ਘਰਾਂ ਵਿਚ ਜਾ ਕੇ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕੀਤਾ ਜਾਵੇਗਾ । ਉਨ੍ਹਾਂ ਕਿਹਾ ਬੇਸ਼ਕ ਪਿਛਲੇ ਕੁਝ ਸਮੇਂ ਦੋਰਾਨ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਮਾਂ ਬੱਚੇ ਦੀ ਸਿਹਤ ਸੰਭਾਲ ਸਬੰਧੀ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਦਕਾ ਬੱਚਿਆਂ ਦੀ ਮੋਤ ਦਰ ਵਿਚ ਕਾਫੀ ਕਮੀ ਆਈ ਹੈ ਪ੍ਰੰਤੁ ਇਸ ਵਿਚ ਹੋਰ ਕਮੀ ਲਿਆਉਣ ਦੀ ਜਰੂਰਤ ਹੈਡਾ.ਜਗਪਾਲਇੰਦਰ ਸਿੰਘ ਵੱਲੋਂ ਐਂਟੀਬਾਇਟਕ ਦਵਾਈਆਂ ਦੀ ਅਪਣੇ ਆਪ ਵਰਤੋ ਤੋਂ ਗੁਰੇਜ ਕਰਨ ਲਈ ਅਤੇ ਐਂਟੀਮਾਈਕਰੋਬਿਲ ਰਸਿਟੈਂਟ ਬਾਰੇ ਦੱਸਿਆ ਗਿਆ ।ਬੱਚਿਆਂ ਦੇ ਮਾਹਰ ਡਾਕਟਰ ਸਹਾਇਕ ਸਿਵਲ ਸਰਜਨ ਡਾ. ਰਚਨਾ ਵੱਲੋਂ ਨਰਸਿੰਗ ਸਟੂਡੈਂਟ ਨੂੰ ਵਿਚ ਨਵ-ਜੰਮੇ ਬੱਚੇ ਦੀਆਂ ਮਾਂਵਾ ਨੂੰ ਬੱਚਿਆਂ ਦੀ ਸਿਹਤ ਸੰਭਾਲ ਸਬੰਧੀ ਜਾਗਰੂਕ ਕਰਦੇ ਮਾਂਵਾ ਨੂੰ ਨਵ-ਜੰਮੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਦ ਮਾਂ ਦੇ ਪੇਟ ਤੇਂ ਰੱਖਣਾ,ਮਾਂ ਨਾਲੋ ਅੱਲਗ ਨਾ ਰੱਖਣਾ, ਬੱਚੇ ਦੇ ਸਿਰ ਅਤੇ ਪੈਰ ਨੂੰ ਢੱਕ ਕੇ ਰੱਖਣਾ, ਬੱਚੇ ਦੇ ਨਾੜੁਏ ਨੂੰ ਸੁੱਕਾ ਰੱਖਣਾ, ਜਨਮ ਤੋਂ ਤੁਰੰਤ ਬਾਦ ਬੱਚੇ ਨੂੰ ਮਾਂ ਦਾ ਦੁੱਧ ਦੇਣਾ, ਪਹਿਲੇ ਛੇ ਮਹੀਨੇ ਤੱਕ ਨਵ ਜਨਮੇ ਬੱਚਿਆਂ ਨੂੰ ਕੇਵਲ ਤੇਂ ਕੇਵਲ ਮਾਂ ਦਾ ਦੁੱਧ ਦੇਣਾ, ਪਖਾਨਾ ਜਾਣ ਤੋਂ ਬਾਦ ਅਤੇ ਬੱਚੇ ਨੂੰ ਫੀਡ ਦੇਣ ਤੋਂ ਪਹਿਲਾ ਹੱਥਾ ਨੂੰ ਸਾਬਣ ਨਾਲ ਧੋਣਾ ਆਦਿ ਬਾਰੇ ਜਾਗਰੂਕ ਕੀਤਾ । ਜਿਲਾ ਟੀਕਾਕਰਨ ਅਫਸਰ ਡਾ.ਕੂਸ਼ਲਦੀਪ ਗਿੱਲ ਵੱਲੋਂ ਬੱਚਿਆਂ ਦੇ ਜਨਮ ਤੋਂ ਬਾਦ ਬੱਚੇ ਵਿਚ ਖਤਰੇ ਦੇ ਚਿੰਨ ਜਿਵੇਂ ਬੱਚੇ ਵੱਲੋ ਮਾਂ ਦਾ ਦੂਧ ਲੈਣ ਵਿਚ ਮੁਸ਼ਕਿਲ, ਬੱਚੇ ਨੂੰ ਸਾਹ ਔਖਾ ਆਉਣਾ,ਬੱਚੇ ਦਾ ਸ਼ਰੀਰ ਜਿਆਦਾ ਗਰਮ ਜਾਂ ਜਿਆਦਾ ਠੰਡਾ ਹੋਣਾ, ਬੱਚੇ ਦਾ ਨਿਡਾਲ ਹੋਣ ਵਰਗੀਆਂ ਨਿਸ਼ਾਨੀਆ ਹੋਣ ਤੇਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਚ ਡਾਕਟਰ ਨਾਲ ਸੰਪਰਕ ਕਰਨ ਲਈ ਕਿਹਾ, ਤਾਂ ਜੋ ਬੱਚਿਆਂ ਦੀ ਸਹੀ ਸਿਹਤ ਸੰਭਾਲ ਹੋ ਸਕੇ ਜਿਲ੍ਹਾ ਟੀਕਾਕਰਨ ਅਫਸਰ ਡਾ.ਐਸ.ਜੇ ਸਿੰਘ ਵੱਲੋਂਂ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋ ਬਚਾਅ ਸਬੰਧੀ ਲੱਗਣ ਵਾਲੇ ਟੀਕੇ ਸਮੇਂ ਸਿਰ ਲਗਵਾਉਣ ਲਈ ਜਾਗਰੂਕ ਕੀਤਾਸੈਮੀਨਾਰ ਦੋਰਾਨ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਅਤੇ ਸਿਹਤ ਵਿਭਾਗ ਦੇ ਉੱਚ ਅੀਧਕਾਰੀਆਂ ਅਤੇ ਨਰਸਿੰਗ ਸਟੂਡੈਂਟ ਵੱਲੋਂ ਪੋਸਟਰ ਵੀ ਰਿਲੀਜ ਕੀਤਾ ਗਿਆ ।ਇਸ ਮੋਕੇ ਪਿ੍ਰੰਸੀਪਲ ਨਰਸਿੰਗ ਸਕੂਲ ਗੁਰਮੀਤ ਕੌਰ ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਤੇ ਜਸਜੀਤ ਕੌਰ ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ਸੁਪਰਵਾਈਜਰ ਕੁਲਦੀਪ ਕੌਰ ਗੀਤਾ ਅਪਰੇਟਰ ,ਨਰਸਿੰਗ ਫੈਕਲਟੀ ਸਟਾਫ ,ਬਿੱਟੂ ਆਦਿ ਹਾਜਿਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.