post

Jasbeer Singh

(Chief Editor)

Patiala News

ਡੇਂਗੂ ਜਾਗਰੂਕਤਾ ਲਈ ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਵੱਲੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

post-img

ਡੇਂਗੂ ਜਾਗਰੂਕਤਾ ਲਈ ਸਿਵਲ ਸਰਜਨ ਡਾ.ਜਤਿੰਦਰ ਕਾਂਸਲ ਵੱਲੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਪਟਿਆਲਾ : ਜਿਲਾ ਸਿਹਤ ਵਿਭਾਗ ਵੱਲੋਂ ਡੇਂਗੂ ਦੇ ਸ਼ੀਜਨ ਨੰੁ ਮੁੱਖ ਰੱਖਦੇ ਹੋਏ ਉੱਚ ਅੀਧਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹੇ ਵਿੱਚ ਡਂੇਗੂ ਬੁਖਾਰ ਦੀ ਜਾਗਰੂਕਤਾ ਲਈ ਸਿਵਲ ਸਰਜਨ ਦਫਤਰ ਤੋਂ 2 ਰਿਕਸ਼ਿਆਂ ਨੂੰ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਵੱਲੋਂ ਹਰੀ ਝੰਡੀ ਦੇ ਕੇ ਡੇਂਗੂੂ ਪ੍ਰਭਾਵਤ ਇਲਾਕਿਆ ਲਈ ਰਵਾਨਾ ਕੀਤਾ ਗਿਆ । ਇਸ ਮੋਕੇ ਉਨ੍ਹਾਂ ਕਿਹਾ ਸਾਨੁੰ ਡੇਂਗੁੂ ਪ੍ਰਤੀ ਸੁਚੇਤ ਹੋਣਾ ਪਵੇਗਾ । ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣੀਆਂ ਸ਼ੁਰੂ ਕੀਤੀਆ ਜਾਣ । ਉਹਨਾਂ ਕਿਹਾ ਕਿ ਹੁਣ ਜਿਥੇ ਸਿਹਤ ਵਿਭਾਗ ਦੇ ਸਟਾਫ ਵੱਲੋ ਲੋਕਾਂ ਨੂੰ ਹਰ ਸ਼ੁਕਰਵਾਰ ਘਰ-ਘਰ ਜਾ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾਂਦਾ ਹੈ, ਉਥੇ ਲੋਕਾਂ ਦੀ ਵੀ ਆਪਣੀ ਨਿੱਜੀ ਜਿਮੇਂਵਾਰੀ ਬਣਦੀ ਹੈ ਕਿ ਉਹ ਇਸ ਬਿਮਾਰੀ ਦੀ ਰੋਕਥਾਮ ਲਈ ਸਿਹਤ ਵਿਭਾਗ ਦਾ ਪੂਰਾ ਪੂਰਾ ਸਹਿਯੋਗ ਦੇਣ। ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਕਿਹਾ ਕਿ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਘਰਾਂ ਦੇ ਆਲੇ ਦੁਆਲੇ, ਘਰਾਂ ਵਿੱਚ ਪਏ ਟੁਟੇ ਫੁੱਟੇ ਬਰਤਨਾਂ, ਫਰਿਜਾਂ ਦੀਆਂ ਟਰੇਆਂ, ਗਮਲਿਆਂ ਆਦਿ ਵਿੱਚ ਪਾਣੀ ਨਾ ਖੜਾ ਹੋਣ ਦਿਤਾ ਜਾਵੇ।ਸ਼ੁਕਰਵਾਰ ਨੂੰ ਖੁਸ਼ਕ ਦਿਵਸ ਮਨਾ ਕੇ ਪਾਣੀ ਦੇ ਖੜੇ ਸਰੋਤਾਂ, ਕੂਲਰਾਂ ਦੀ ਸਫਾਈ ਅਤੇ ਫਰਿਜਾਂ ਦੀਆਂ ਟਰੇਆਂ ਦੀ ਸਫਾਈ ਯਕੀਨੀ ਬਣਾਈ ਜਾਵੇ । ਉਹਨਾਂ ਦੱਸਿਆ ।ਇਸ ਮੋਕੇ ਸਹਾਇਕ ਸਿਹਤ ਅਫਸਰ ਡਾ. ਐਸ. ਜੇ. ਸਿੰਘ , ਜਿਲਾ ਐਪੀਡੀਮੋਲੋਜਿਹਟ ਡਾ.ਸੁਮੀਤ ਸਿੰਘ ਅਤੇ ਡਾ.ਦਿਵਜੋਤ ਸਿੰਘ ਜਿਲਾ ਸਿਹਤ ਅਫਸਰ ਅਫਸਰ ਡਾ. ਗੁਰਪ੍ਰੀਤ ਕੌਰ, ਜਿਲਾ ਮਾਸ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ,ਜਿਲਾ ਬੀ. ਸੀ. ਸੀ. ਕੁਆਰਡੀਨੇਟਰ ਜਸਵੀਰ ਕੌਰ, ਸਿਹਤ ਸੁਪਵਾਈਜਰ ਕੁਲਦੀਪ ਕੌਰ, ਸਿਹਤ ਸੁਪਵਾਈਜਰ ਰਣ ਸਿੰਘ, ਪਰਮਜੀਤ ਸਿੰਘ, ਅਨਿਲ ਗੁਰੁ,ਗੀਤਾ ਰਾਣੀ ਕੰਮਪਿਊਟਰ ਅਪਰੇਟਰ ਅਤੇ ਬਿੱਟੂ ਸ਼ਾਮਿਲ ਸਨ ।

Related Post