post

Jasbeer Singh

(Chief Editor)

crime

ਮਾਨਸਾ ਦੇ ਪਿੰਡ ਖਹਿਰਾ ਖੁਰਦ ਵਿੱਚ ਰਾਧੇ ਸਿ਼ਆਮ ਨਾਮੀ ਵਿਅਕਤੀ ਦਾ ਹੋਇਆ ਕਤਲ

post-img

ਮਾਨਸਾ ਦੇ ਪਿੰਡ ਖਹਿਰਾ ਖੁਰਦ ਵਿੱਚ ਰਾਧੇ ਸਿ਼ਆਮ ਨਾਮੀ ਵਿਅਕਤੀ ਦਾ ਹੋਇਆ ਕਤਲ ਮਾਨਸਾ : ਪੰਜਾਬ ਦੇ ਪ੍ਰਸਿੱਧ ਜਿ਼ਲਾ ਮਾਨਸਾ ਦੇ ਪਿੰਡ ਖਹਿਰਾ ਖੁਰਦ ਵਿੱਚ ਪੰਚਾਇਤੀ ਚੋਣਾਂ ਦੌਰਾਨ ਨਿੱਜੀ ਰੰਜਿਸ਼ ਕਾਰਨ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਾਧੇ ਸਿਆਮ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ `ਚ ਲੈ ਲਿਆ ਹੈ। ਪਰਿਵਾਰਕ ਮੈਂਬਰਾਂ ਨੇ ਕਰੀਬ 9 ਲੋਕਾਂ ਖਿਲਾਫ ਸਿ਼ਕਾਇਤ ਦਰਜ ਕਰਵਾਈ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਰਾਧੇ ਸਿ਼ਆਮ ਪਿੰਡ ਵਿੱਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵੀ ਸਨ। ਪਿੰਡ ਵਾਸੀ ਅਭੈ ਗੋਦਾਰਾ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਚੱਲ ਰਹੀਆਂ ਹਨ। ਮੰਗਲਵਾਰ ਰਾਤ ਰਾਧੇ ਸਿ਼ਆਮ ਉਨ੍ਹਾਂ ਦੇ ਨਾਲ ਸਨ। ਉਹ ਚੋਣਾਂ ਸਬੰਧੀ ਮੀਟਿੰਗ ਕਰ ਰਹੇ ਸਨ। ਇਨ੍ਹਾਂ ਸਾਰਿਆਂ ਨੇ ਨਾਮਜ਼ਦਗੀ ਸਬੰਧੀ ਸਰਪੰਚ ਭਜਨ ਲਾਲ ਦੇ ਘਰ ਮੀਟਿੰਗ ਕਰਨ ਦੀ ਯੋਜਨਾ ਬਣਾਈ ਸੀ। ਰਾਤ 11.30 ਵਜੇ ਰਾਧੇ ਸ਼ਿਆਮ ਆਪਣੀ ਕਾਰ `ਚ ਘਰ ਚਲਾ ਗਿਆ ਸੀ।ਅਭੈ ਗੋਦਾਰਾ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਤੇ ਰਾਧੇ ਸ਼ਿਆਮ ਦੇ ਕਤਲ ਬਾਰੇ ਜਾਣਕਾਰੀ ਦਿੱਤੀ। ਉਸ ਦੀ ਲਾਸ਼ ਪਿੰਡ ਦੇ ਮੈਦਾਨ ਵਿੱਚ ਪਈ ਹੈ। ਜਿਸ ਤੋਂ ਬਾਅਦ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਮੌਕੇ `ਤੇ ਪਹੁੰਚੀ। ਰਾਧੇ ਸਿ਼ਆਮ ਦਾ ਕਤਲ ਨਿੱਜੀ ਰੰਜਿਸ਼ ਕਾਰਨ ਹੋਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕਾਂ ਦੀ ਰਾਧੇਸ਼ਿਆਮ ਨਾਲ ਨਿੱਜੀ ਦੁਸ਼ਮਣੀ ਸੀ। ਜਿਸ ਕਾਰਨ ਉਸ ਦਾ ਕਤਲ ਹੋਇਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।

Related Post