July 6, 2024 01:27:41
post

Jasbeer Singh

(Chief Editor)

Patiala News

ਮਸੀਂਗਣ ਤੋਂ ਈਸਰਹੇੜੀ ਤੱਕ ਬਰਮ ਛੱਡੇ ਬਗੈਰ ਬਣਾਈ ਸੜਕ

post-img

ਪੰਜਾਬ ਮੰਡੀ ਬੋਰਡ ਵੱਲੋਂ ਪਿੰਡ ਮਸੀਂਗਣ ਤੋਂ ਪਿੰਡ ਈਸਰਹੇੜੀ ਤੱਕ ਬਣਾਈ ਸੜਕ ਨੂੰ ਚੌੜਾ ਤਾਂ ਕੀਤਾ ਗਿਆ ਹੈ ਪਰ ਇਸ ਸੜਕ ਦੇ ਦੋਵੇਂ ਪਾਸੇ ਬਰਮ ਬਿਲਕੁਲ ਵੀ ਨਹੀਂ ਛੱਡੇ ਗਏ। ਇਹ ਸੜਕ ਇਤਿਹਾਸਕ ਪਿੰਡ ਮਗਰ ਸਾਹਿਬ ਨੂੰ ਜਾਂਦੀ ਹੈ ਹੋਣ ਕਾਰਨ ਇਸ ’ਤੇ ਆਵਾਜਾਈ ਬਹੁਤ ਰਹਿੰਦੀ ਹੈ। ਆਵਾਜਾਈ ਜ਼ਿਆਦਾ ਹੋਣ ਕਾਰਨ ਇਹ ਸੜਕ ਹੁਣ ਤੋਂ ਹੀ ਕਿਨਾਰਿਆਂ ਨੂੰ ਧਸਣ ਲੱਗ ਪਈ ਹੈ ਅਤੇ ਜਦੋਂ ਮੀਂਹ ਪੈਣੇ ਸ਼ੁਰੂ ਹੋਏ ਇਹ ਸੜਕ ਕਿਨਾਰਿਆਂ ਤੋਂ ਖੁਰ ਸਕਦੀ ਹੈ। ਇਸ ਸੜਕ ਦੇ ਦੋਵੇਂ ਪਾਸੇ ਬਰਮ ਨਾ ਹੋਣ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਤੋਂ ਇਲਾਵਾ ਇਸ ਸੜਕ ’ਤੇ ਪਿੰਡ ਇਸਰਹੇੜੀ ਨੇੜੇ ਪਿਛਲੀਆਂ ਬਰਸਾਤਾਂ ਦੌਰਾਨ ਪੁਲੀ ਟੁੱਟ ਗਈ ਸੀ, ਜੋ ਅੱਜ ਤੱਕ ਨਹੀਂ ਬਣੀ। ਲੋਕਾਂ ਨੇ ਮੰਗ ਕੀਤੀ ਕਿ ਇਸ ਸੜਕ ਦੇ ਦੋਵੇਂ ਪਾਸੇ ਬਰਮ ਜਲਦੀ ਬਣਾਏ ਜਾਣ ਅਤੇ ਟੁੱਟੀ ਪੁਲੀ ਨੂੰ ਵੀ ਜਲਦੀ ਬਣਾਇਆ ਜਾਵੇ। ਇਸ ਸਬੰਧੀ ਜਦੋਂ ਮੰਡੀ ਬੋਰਡ ਦੇ ਸਬੰਧਤ ਐੱਸਡੀਓ ਸਤਨਾਮ ਸਿੰਘ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਠੇਕੇਦਾਰ ਨੇ ਇਹ ਸੜਕ ਬਣਾਈ ਹੈ ਉਸ ਨੂੰ ਕਿਹਾ ਗਿਆ ਹੈ ਕਿ ਸੜਕ ਦੇ ਦੋਵੇਂ ਪਾਸੇ ਬਰਮ ਜਲਦੀ ਬਣਾਈਆਂ ਜਾਣ ਤੇ ਟੁੱਟੀ ਪੁਲੀ ਵੀ ਜਲਦੀ ਬਣਾਈ ਜਾਵੇ। ਜ਼ਿਕਰਯੋਗ ਹੈ ਕਿ ਇਹ ਸੜਕ ਹੜ੍ਹਾਂ ਦੌਰਾਨ ਟੁੱਟੀ ਸੀ, ਜਿਸ ਨਿਰਮਾਣ ਤਾਂ ਹੋ ਗਿਆ, ਪਰ ਦਾ ਕੰਮ ਵਿਚਾਲੇ ਲਟਕਿਆ ਹੋਇਆ ਹੈ।

Related Post