
ਜੂਸ ਵਿਚ ਪਿਸ਼ਾਬ ਮਿਲਾ ਕੇ ਦੇਣ ਤੇ ਲੋਕਾਂ ਕੀਤੀ ਦੁਕਾਨਦਾਰ ਦੀ ਕੁੱਟਮਾਰ
- by Jasbeer Singh
- September 14, 2024

ਜੂਸ ਵਿਚ ਪਿਸ਼ਾਬ ਮਿਲਾ ਕੇ ਦੇਣ ਤੇ ਲੋਕਾਂ ਕੀਤੀ ਦੁਕਾਨਦਾਰ ਦੀ ਕੁੱਟਮਾਰ ਨਵੀਂ ਦਿੱਲੀ : ਗਾਜ਼ੀਆਬਾਦ `ਚ ਗਾਹਕਾਂ ਨੂੰ ਜੂਸ ਵਿਚ ਪਿਸ਼ਾਬ ਮਿਲਾ ਕੇ ਪਿਲਾਉਣ ਦੇ ਚਲਦਿਆਂ ਗੁੱਸੇ `ਚ ਆਏ ਲੋਕਾਂ ਨੇ ਦੁਕਾਨਦਾਰ ਦੀ ਕੁੱਟਮਾਰ ਕੀਤੀ । ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੁਕਾਨ ਸੰਚਾਲਕਾਂ ਆਮਿਰ ਅਤੇ ਕੈਫ ਨੂੰ ਗ੍ਰਿਫਤਾਰ ਕਰ ਲਿਆ। ਸ਼ੁਰੂਆਤੀ ਜਾਂਚ `ਚ ਸਾਹਮਣੇ ਆਇਆ ਹੈ ਕਿ ਦੁਕਾਨ ਦੇ ਸੰਚਾਲਕ ਨੇ ਆਪਣੇ ਗਾਹਕਾਂ ਨੂੰ ਗੰਦੇ ਪਾਣੀ ਅਤੇ ਪਿਸ਼ਾਬ `ਚ ਮਿਲਾ ਕੇ ਜੂਸ ਪਿਲਾਇਆ ਸੀ, ਜਿਸ ਨਾਲ ਸਿਹਤ `ਤੇ ਗੰਭੀਰ ਪ੍ਰਭਾਵ ਪੈ ਸਕਦੇ ਸਨ। ਇਸ ਘਟਨਾ ਤੋਂ ਬਾਅਦ ਇਲਾਕੇ `ਚ ਸਨਸਨੀ ਫੈਲ ਗਈ ਹੈ ਅਤੇ ਸਥਾਨਕ ਲੋਕ ਪੁਲਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਭੋਜਨ ਸੁਰੱਖਿਆ ਦੇ ਮਾਪਦੰਡਾਂ ਨੂੰ ਹੋਰ ਸਖ਼ਤ ਕਰਨ ਦਾ ਭਰੋਸਾ ਦਿੱਤਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ।
Related Post
Popular News
Hot Categories
Subscribe To Our Newsletter
No spam, notifications only about new products, updates.