post

Admin

(Chief Editor)

National

ਮਸ਼ਹੂਰ ਫਿਲਮ ਮੇਕਰ ਤੇ ਅਰੁਣਾ ਈਰਾਨੀ ਦੇ ਕੁਕੂ ਕੋਹਲੀ ਦਾ ਦੇਹਾਂਤ

post-img

ਮਸ਼ਹੂਰ ਫਿਲਮ ਮੇਕਰ ਤੇ ਅਰੁਣਾ ਈਰਾਨੀ ਦੇ ਕੁਕੂ ਕੋਹਲੀ ਦਾ ਦੇਹਾਂਤ

ਮੁੰਬਈ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਸ਼ਹਿਰ ਮੁੰਬਈ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਫਿ਼ਲਮ ਮੇਕਰ ਤੇ ਐਕਟ੍ਰੈਸ ਅਰੁਣਾ ਈਰਾਨੀ ਦੇ ਪਤੀ ਦਾ ਦੇਹਾਂਤ (Death) ਹੋ ਗਿਆ ਹੈ ।

ਕੌਣ ਹਨ ਇਹ ਫਿਲਮ ਮੇਕਰ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਜੋ ਅੱਜ ਦਿਲ ਦਾ ਦੌਰਾ ਪੈਣ ਦੇ ਕਾਰਨ ਪ੍ਰਸਿੱਧ ਫਿ਼ਲਮ ਮੇਕਰ ਤੇ ਪ੍ਰਸਿੱਧ ਫਿ਼ਲਮ ਸਟਾਰ ਅਰੁਣਾ ਈਰਾਨੀ ਦੇ ਪਤੀ ਦਾ ਦੇਹਾਂਤ ਹੋ ਗਿਆ ਹੈ ਦੀ ਪਛਾਣ ਕੁੱਕੂ ਕੋਹਲੀ (Kukku Kohli) ਦੇ ਤੌਰ 'ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ ਦੀ ਪੁਸ਼ਟੀ ਫਿ਼ਲਮ ਮੇਕਰ ਅਸ਼ੋਕ ਪੰਡਤ ਨੇ ਕੀਤੀ ।

ਕਿਵੇਂ ਕੀਤੀ ਸੀ ਕੁੱਕੂ ਕੋਹਲੀ ਨੇ ਕਰੀਅਰ ਦੀ ਸ਼ੁਰੂਆਤ

ਕੁਕੂ ਕੋਹਲੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਰਾਜ ਕਪੂਰ ਦੀ ਫਿਲਮ `ਬੌਬੀ` `ਚ ਅਸਿਸਟੈਂਟ ਦੇ ਤੌਰ `ਤੇ ਕੰਮ ਕਰਕੇ ਕੀਤੀ ਸੀ । ਉਨ੍ਹਾਂ ਨੇ ਕਈ ਸਾਲ ਉਨ੍ਹਾਂ ਨਾਲ ਰਹਿ ਕੇ ਫਿਲਮ ਬਣਾਉਣ ਦੀਆਂ ਬਾਰੀਕੀਆਂ ਸਿੱਖੀਆਂ । ਬਾਅਦ `ਚ ਉਹ ਫਿਲਮ `ਬੇਤਾਬ` `ਚ ਸੈਕੰਡ ਯੂਨਿਟ ਡਾਇਰੈਕਟਰ ਰਹੇ । ਸੰਨੀ ਦਿਓਲ ਅਤੇ ਅਮ੍ਰਿਤਾ ਸਿੰਘ ਸਟਾਰਰ ਇਹ ਫਿਲਮ ਹਿੱਟ ਸੀ । ਇਸ ਤੋਂ ਬਾਅਦ ਉਨ੍ਹਾਂ ਨੇ `ਅਰਜੁਨ` `ਚ ਵੀ ਕੰਮ ਕੀਤਾ ।

Related Post

Instagram