ਦਿੱਲੀ `ਚ ਮਾਡਲ ਦੇ ਕਤਲ ਦਾ ਮੁਲਜ਼ਮ ਮੁਕਾਬਲੇ ਪਿੱਛੋਂ ਗ੍ਰਿਫ਼ਤਾਰ
ਨਵੀਂ ਦਿੱਲੀ, 29 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਤਿਲਕ ਨਗਰ ਵਿਖੇ ਵਿਦਿਆਰਥਣ ਅਤੇ ਮਾਡਲ ਦਾ ਕਤਲ ਕਰਨ ਵਾਲੇ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ ।
ਕੌਣ ਹੈ ਇਹ ਕਾਤਲ
ਮਿਲੀ ਜਾਣਕਾਰੀ ਅਨੁਸਾਰ ਪੱਛਮੀ ਦਿੱਲੀ ਦੇ ਤਿਲਕ ਨਗਰ `ਚ ਦਿੱਲੀ ਯੂਨੀਵਰਸਿਟੀ ਦੀ 21 ਸਾਲਾ ਵਿਦਿਆਰਥਣ ਤੇ ਮਾਡਲ ਦੇ ਕਤਲ ਦੇ ਮੁਲਜ਼ਮ (Accused) ਨੂੰ ਜੋ ਪੁਲਸ ਨਾਲ ਹੋਏ ਇਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਦੀ ਪਛਾਣ ਆਕਿਬ ਉਰਫ਼ ਇਮਰਾਨ (26) ਦੇ ਤੌਰ 'ਤੇ ਹੋਈ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਜਿਮ ਟ੍ਰੇਨਰ ਦੇ ਤੌਰ `ਤੇ ਕੰਮ ਕਰਦਾ ਸੀ ਤੇ ਕਤਲ ਕਰਨ ਤੋਂ ਬਾਅਦ ਉਹ 26 ਅਗਸਤ ਤੋਂ ਫ਼ਰਾਰ ਸੀ ।
ਮੁਲਜਮ ਨੂੰ ਪਕੜਨ ਲਈ ਬਣਾਈਆਂ ਗਈਆਂ ਸਨ 15 ਟੀਮਾਂ
ਉਕਤ ਮੁਲਜਮ ਜਿਸਨੂੰ ਪਕੜਨ ਲਈ ਘੱਟੋ-ਘੱਟ 15 ਟੀਮਾਂ ਦਾ ਗਠਨ ਕੀਤਾ ਗਿਆ ਸੀ ਸਬੰਧੀ ਪ੍ਰਾਪਤ ਇਕ ਸੂਚਨਾ ਦੇ ਆਧਾਰ `ਤੇ ਵਿਸ਼ੇਸ਼ ਕਰਮਚਾਰੀਆਂ ਅਤੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਉਸ ਨੂੰ ਫੜਨ ਲਈ ਜਾਲ ਵਿਛਾਇਆ । ਜਦੋਂ ਪੁਲਸ ਕਰਮਚਾਰੀਆਂ ਨੇ ਇਮਰਾਨ ਨੂੰ ਰੋਕਿਆ ਤਾਂ ਉਨ੍ਹਾਂ ਵਿਚਾਲੇ ਗੋਲੀਬਾਰੀ (Shooting) ਹੋਈ । ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਨੇ 4 ਗੋਲੀਆਂ ਦਾਗੀਆਂ ਜਦਕਿ ਪੁਲਸ ਨੇ 7 ਗੋਲੀਆਂ ਚਲਾਈਆਂ । ਇਸ ਗੋਲੀਬਾਰੀ `ਚ ਗੋਲੀਆਂ ਇਮਰਾਨ ਦੇ ਪੈਰ `ਚ ਲੱਗੀਆਂ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਇਮਰਾਨ ਨੂੰ ਫੜ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।
