post

Jasbeer Singh

(Chief Editor)

National

ਦਿੱਲੀ ਦੇ ਕਨਾਟ ਪਲੇਸ ਤੇ ਇੱਕ ਇਸ਼ਤਿਹਾਰ ਬੋਰਡ ਉੱਤੇ ਚੱਲੀ ਅਚਾਨਕ ਅਸ਼ਲੀਲ ਫਿਲਮ

post-img

ਦਿੱਲੀ ਦੇ ਕਨਾਟ ਪਲੇਸ ਤੇ ਇੱਕ ਇਸ਼ਤਿਹਾਰ ਬੋਰਡ ਉੱਤੇ ਚੱਲੀ ਅਚਾਨਕ ਅਸ਼ਲੀਲ ਫਿਲਮ ਦਿੱਲੀ : ਦਿੱਲੀ ਦੇ ਕਨਾਟ ਪਲੇਸ ਵਿੱਚ ਇੱਕ ਇਸ਼ਤਿਹਾਰ ਬੋਰਡ ਉੱਤੇ ਅਚਾਨਕ ਇੱਕ ਅਸ਼ਲੀਲ ਫਿਲਮ ਚਲਾਈ ਗਈ। ਇਸ ਦੌਰਾਨ ਜਦੋਂ ਇੱਕ ਰਾਹਗੀਰ ਨੇ ਦੇਖਿਆ ਤਾਂ ਉਸ ਨੇ ਆਪਣੇ ਮੋਬਾਈਲ ‘ਤੇ ਘਟਨਾ ਦੀ ਵੀਡੀਓ ਬਣਾ ਲਈ ਅਤੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਕਨਾਟ ਪਲੇਸ ਦੇ ਐਚ ਬਲਾਕ ਵਿੱਚ ਇੱਕ ਡਿਜੀਟਲ ਬੋਰਡ ਲਗਾਇਆ ਗਿਆ ਹੈ। ਰਾਤ ਕਰੀਬ 10:30 ਵਜੇ ਅਚਾਨਕ ਇਸ ਬੋਰਡ ‘ਤੇ ਇਕ ਅਸ਼ਲੀਲ ਫਿਲਮ ਚੱਲਣ ਲੱਗੀ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਰਾਹਗੀਰ ਨੇ ਇਹ ਸਭ ਦੇਖ ਲਿਆ ਅਤੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਮਾਮਲੇ ਵਿੱਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਕਿਸੇ ਨੇ ਇਸ਼ਤਿਹਾਰੀ ਬੋਰਡ ਨੂੰ ਹੈਕ ਕੀਤਾ ਸੀ ਜਾਂ ਕਿਸੇ ਨੇ ਅਜਿਹਾ ਕੰਮ ਕੀਤਾ ਸੀ। ਇਸ ਤੋਂ ਪਹਿਲਾਂ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ ‘ਤੇ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ। ਸਟੇਸ਼ਨ ‘ਤੇ ਇਕ ਇਸ਼ਤਿਹਾਰੀ ਸਕ੍ਰੀਨ ‘ਤੇ ਇਕ ਅਸ਼ਲੀਲ ਫਿਲਮ ਚੱਲਣੀ ਸ਼ੁਰੂ ਹੋ ਗਈ ਸੀ। ਉਸ ਦੌਰਾਨ ਵੀ ਕੁਝ ਲੋਕਾਂ ਨੇ ਇਸ ਘਟਨਾ ਨੂੰ ਆਪਣੇ ਮੋਬਾਈਲਾਂ ਵਿੱਚ ਰਿਕਾਰਡ ਕਰ ਲਿਆ ਸੀ। ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸੀਸੀਟੀਵੀ ਫੁਟੇਜ ਵਿੱਚ ਤਿੰਨ ਲੜਕੇ ਦਿਖਾਈ ਦਿੱਤੇ।

Related Post