ਜਲੰਧਰ ਦੇ ਪਿੰਡ ਪਚਰੰਗਾ ’ਚ ਸਵਿਫਟ ਕਾਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਮੌਤ
- by Jasbeer Singh
- July 12, 2024
ਜਲੰਧਰ ਦੇ ਪਿੰਡ ਪਚਰੰਗਾ ’ਚ ਸਵਿਫਟ ਕਾਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ, ਮੌਤ ਜਲੰਧਰ : ਪਿੰਡ ਪਚਰੰਗਾ ਵਿਖੇ ਸਵਿਫਟ ਕਾਰ ਨੰਬਰ pb 08cy 1104 ਐਕਟਿਵਾ ਸਵਾਰ ਨੂੰ ਪਿੱਛੋਂ ਟੱਕਰ ਮਾਰੀ। ਕਾਰ ਸਵਾਰ ਟੱਕਰ ਮਾਰਨ ’ਤੇ ਕਾਫੀ ਦੂਰ ਤੱਕ ਐਕਟਿਵਾ ਸਵਾਰ ਨੂੰ ਘੜੀਸ ਦਾ ਲੈ ਗਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਹ ਜਾਣਕਾਰੀ ਦਿੰਦਿਆਂ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਵਰਿੰਦਰ ਕੁਮਾਰ ਮਹਿਤਾ ਪੁੱਤਰ ਬਲਦੇਵ ਨਰਾਇਣ ਮਹਿਤਾ ਵਾਸੀ ਮੁੱਖਦੂਮ ਪੁਰਾ ਜਲੰਧਰ ਐਕਟਿਵਾ ਨੰਬਰ PB08EL7277 ਕੰਮ ’ਤੇ ਜਾ ਰਹੇ ਸੀ। ਜਦੋਂ ਪਿੰਡ ਪਚਰੰਗਾ ਦੇ ਨਜ਼ਦੀਕ ਪਹੁੰਚਿਆ ਜਿਸ ’ਤੇ ਪਿੱਛੋਂ ਆ ਰਹੀ ਸਵਿਫਟ ਕਾਰ ਨੇ ਟੱਕਰ ਮਾਰਤੀ ਤੇ ਡਰਾਈਵਰ ਮੌਕੇ ’ਤੇ ਫਰਾਰ ਹੋ ਗਿਆ। ਜਿਸ ’ਤੇ ਵਰਿੰਦਰ ਕੁਮਾਰ ਜ਼ਖ਼ਮੀ ਹੋ ਗਏ ਅਤੇ ਉਹਨਾਂ ਨੂੰ ਪ੍ਰਾਈਵੇਟ ਗੱਡੀ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ। ਸੱਟਾ ਗੰਭੀਰ ਹੋਣ ਕਾਰਨ ਉਸ ਨੂੰ ਕਾਲਾ ਬੱਕਰਾ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿਸ ’ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਇਸ ਮੌਕੇ ’ਤੇ ਐਸਐਸ ਫੋਰਸ ਦੇ ਮੁਖੀ ਰਣਧੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਹਰਮਨਦੀਪ ਸਿੰਘ ਤੇ ਸਿਮਰਨ ਮੌਜੂਦ ਸਨ। ਇਸ ਮੌਕੇ ’ਤੇ ਚੌਂਕੀ ਇੰਚਾਰਜ ਪਚਰੰਗਾ ਏਐਸਆਈ ਪਰਮਜੀਤ ਸਿੰਘ ਨੇ ਕਿਹਾ ਕਿ ਗੱਡੀ ਦਾ ਨੰਬਰ ਮਿਲ ਗਿਆ ਹੈ ਜਲਦੀ ਹੀ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.