post

Jasbeer Singh

(Chief Editor)

National

ਸ਼ੇਖ ਹਸੀਨਾ, ਭੈਣ ਰਿਹਾਨਾ ਤੇ 69 ਹੋਰਨਾਂ ਲੋਕਾਂ ਖਿ਼ਲਾਫ਼ ਇਕ ਬੁਣਕਰ ਦੀ ਹੱਤਿਆ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ

post-img

ਸ਼ੇਖ ਹਸੀਨਾ, ਭੈਣ ਰਿਹਾਨਾ ਤੇ 69 ਹੋਰਨਾਂ ਲੋਕਾਂ ਖਿ਼ਲਾਫ਼ ਇਕ ਬੁਣਕਰ ਦੀ ਹੱਤਿਆ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਢਾਕਾ : ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਦੀ ਬੇਦਖ਼ਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭੈਣ ਰਿਹਾਨਾ ਤੇ 69 ਹੋਰਨਾਂ ਲੋਕਾਂ ਖਿਲਾਫ਼ ਇਕ ਬੁਣਕਰ ਦੀ ਹੱਤਿਆ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਪੰਜ ਅਗਸਤ ਨੂੰ ਢਾਕਾ ਦੇ ਕਫਰੂਲ ਖੇਤਰ ’ਚ ਹੋਏ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ੀ ਫ਼ੌਜ ਦੇ ਖਿ਼ਲਾਫ਼ ਹੋਣ ’ਤੇ 76 ਸਾਲਾ ਹਸੀਨਾ ਨੂੰ ਆਮ ਚੋਣਾਂ ਜਿੱਤਣ ਦੇ ਕੁਝ ਹੀ ਦਿਨਾਂ ਬਾਅਦ ਸੱਤਾ ਹੀ ਨਹੀਂ ਬਲਕਿ ਆਪਣੀ ਜਾਨ ਬਚਾ ਕੇ ਆਪਣੇ ਬੰਗਲਾਦੇਸ਼ ਨੂੰ ਵੀ ਛੱਡ ਕੇ ਭਾਰਤ ਦੀ ਸ਼ਰਨ ’ਚ ਆਉਣਾ ਪਿਆ ਸੀ। ਪੰਜ ਅਗਸਤ ਤੋਂ ਬਾਅਦ ਤੋਂ ਹੁਣ ਤੱਕ ਸ਼ੇਖ ਹਸੀਨਾ ਦੇ ਖਿ਼ਲਾਫ਼ ਹੱਤਿਆ ਦੇ 173 ਮਾਮਲਿਆਂ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ।

Related Post