
ਆਗਰਾ-ਦਿੱਲੀ ਰੇਲਵੇ ਟ੍ਰੈਕ `ਤੇ ਕੋਲਾ ਲੈ ਕੇ ਜਾ ਰਹੀ ਮਿਾਲ ਗੱਡੀ ਵਰਿੰਦਾਵਨ ਰੋਡ ਸਟੇਸ਼ਨ ਤੋਂ 800 ਮੀਟਰ ਅੱਗੇ ਪਟੜੀ ਤੋ
- by Jasbeer Singh
- September 19, 2024

ਆਗਰਾ-ਦਿੱਲੀ ਰੇਲਵੇ ਟ੍ਰੈਕ `ਤੇ ਕੋਲਾ ਲੈ ਕੇ ਜਾ ਰਹੀ ਮਿਾਲ ਗੱਡੀ ਵਰਿੰਦਾਵਨ ਰੋਡ ਸਟੇਸ਼ਨ ਤੋਂ 800 ਮੀਟਰ ਅੱਗੇ ਪਟੜੀ ਤੋਂ ਉਤਰਣ ਨਾਲ 25 ਡੱਬੇ ਇਕ ਦੂਸਰੇ ਤੇ ਚੜ੍ਹੇ ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੇ ਮਥੁਰਾ `ਚ ਬੁੱਧਵਾਰ ਰਾਤ ਨੂੰ ਵੱਡਾ ਰੇਲ ਹਾਦਸਾ ਵਾਪਰਿਆ। ਆਗਰਾ-ਦਿੱਲੀ ਰੇਲਵੇ ਟ੍ਰੈਕ `ਤੇ ਕੋਲਾ ਲੈ ਕੇ ਜਾ ਰਹੀ ਇਕ ਮਾਲ ਗੱਡੀ ਵਰਿੰਦਾਵਨ ਰੋਡ ਸਟੇਸ਼ਨ ਤੋਂ 800 ਮੀਟਰ ਅੱਗੇ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੇ 25 ਡੱਬੇ ਇੱਕ-ਦੂਜੇ `ਤੇ ਚੜ੍ਹ ਗਏ। ਜਿਸ ਕਾਰਨ ਪਟੜੀਆਂ `ਤੇ ਕੋਲਾ ਫੈਲਣ ਕਾਰਨ ਦਿੱਲੀ-ਆਗਰਾ ਮਾਰਗ ਦੇ ਤਿੰਨ ਟ੍ਰੈਕ ਪ੍ਰਭਾਵਿਤ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਤ ਕਰੀਬ 9.30 ਵਜੇ ਵਾਪਰਿਆ। ਰੇਲਵੇ ਅਤੇ ਪੁਲਿਸ ਅਧਿਕਾਰੀ ਮੌਕੇ `ਤੇ ਮੌਜੂਦ ਹਨ। ਟਰੈਕ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। ਹਾਲਾਂਕਿ ਹਾਦਸੇ ਤੋਂ ਬਾਅਦ ਰੇਲਵੇ ਵਾਲੇ ਪਾਸੇ 14 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਤਿੰਨ ਟਰੇਨਾਂ ਨੂੰ ਅੰਸ਼ਕ ਤੌਰ `ਤੇ ਰੱਦ ਕਰ ਦਿੱਤਾ ਗਿਆ ਹੈ।ਰੇਲਵੇ ਵੱਲੋਂ ਦੱਸਿਆ ਗਿਆ ਕਿ ਬੁੱਧਵਾਰ ਨੂੰ ਪਲਵਲ ਵੱਲ ਜਾ ਰਹੀ ਕੋਲੇ ਨਾਲ ਭਰੀ ਮਾਲ ਗੱਡੀ ਆਗਰਾ ਡਿਵੀਜ਼ਨ ਦੇ ਮਥੁਰਾ-ਪਲਵਲ ਸੈਕਸ਼ਨ ਦੇ ਵਰਿੰਦਾਵਨ ਅਤੇ ਅਜ਼ਾਈ ਸਟੇਸ਼ਨਾਂ ਵਿਚਾਲੇ ਪਟੜੀ ਤੋਂ ਉਤਰ ਗਈ। ਜਿਸ ਕਾਰਨ ਰੂਟ ਦੀਆਂ 4 ਵਿੱਚੋਂ 3 ਲਾਈਨਾਂ ਵਿੱਚ ਵਿਘਨ ਪਿਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ, ਟ੍ਰੈਕ ਵਿਘਨ ਕਾਰਨ, ਕਈ ਰੇਲਗੱਡੀਆਂ ਨੂੰ ਅੰਸ਼ਕ ਤੌਰ `ਤੇ ਅਤੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.