
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕਮ ਚਾਂਸਲਰ ਨੇ ਬਣਾਈ ਦੋ ਮੈਂਬਰੀ ‘ਐਕਸਟਰਨਲ ਕਮੇਟੀ
- by Jasbeer Singh
- October 2, 2024

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕਮ ਚਾਂਸਲਰ ਨੇ ਬਣਾਈ ਦੋ ਮੈਂਬਰੀ ‘ਐਕਸਟਰਨਲ ਕਮੇਟੀ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਦੇ ਪਟਿਆਲਾ ਭਾਦਸੋਂ ਰੋਡ ਵਿਖੇ ਬਣੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਅਤੇ ਯੂਨੀਵਰਸਟੀ ਦੇ ਵਾਈਸ ਚਾਂਸਲਰ ਵਿਚਕਾਰ ਚੱਲ ਰਹੀ ਖਿੱਚ ਧੂਹ ਨੂੰ ਖਤਮ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕਮ ਚਾਂਸਲਰ ਦੇ ਦਿਸ਼ਾ-ਨਿਰਦੇਸ਼ਾਂ `ਤੇ ਦੋ ਮੈਂਬਰੀ ‘ਐਕਸਟਰਨਲ ਕਮੇਟੀ’ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਬਕਾਇਦਾ ਯੂਨੀਵਰਸਿਟੀ ਦੇ ਵੀ. ਸੀ. ਜੈ ਸ਼ੰਕਰ ਸਿੰਘ ਦੇ ਦਸਤਖਤ ਹੇਠ ਲਿਖਤੀ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਪੱਤਰ ਅਨੁਸਾਰ ਸੋਨੀਪਤ ਦੀ ਡੀ. ਬੀ. ਆਰ. ਐੱਨ. ਐੱਲ. ਯੂਨੀਵਰਸਟੀ ਦੀ ਵੀ. ਸੀ. ਡਾ. ਅਰਚਨਾ ਮਿਸ਼ਰਾ ਅਤੇ ਅਤੇ ਗਿਰੀ ਬਾਲਾ ਪ੍ਰਧਾਨ ਜਿਲ੍ਹਾ ਖਪਤਕਾਰ ਨਿਵਾਰਨ ਕਮਿਸ਼ਨ ਭੋਪਾਲ ਇਸ ਕਮੇਟੀ ਦੇ ਐਕਸਟਰਨਲ ਮੈਂਬਰ ਹੋਣਗੇ, ਜੋ ਕਿ ਪਹਿਰਾਵੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਚੱਲ ਰਹੇ ਰੇੜਕੇ ਨੂੰ ਖਤਮ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣਗੇ। ਚੀਫ ਜਸਟਿਸ ਦੇ ਹੁਕਮਾਂ `ਤੇ ਗਠਿਤ ਕੀਤੀ ਗਈ ਕਮੇਟੀ ਅੱਜ ਅਤੇ 3 ਅਕਤੂਬਰ ਨੂੰ ਯੂਨੀਵਰਸਿਟੀ ਵਿਖੇ ਦੋਵਾਂ ਧਿਰਾਂ ਦੀਆਂ ਸਿਕਾਇਤਾਂ ਸੁਣੇਗੀ।ਪੱਤਰ ਵਿੱਚ ਲਾਅ੍ ਯੂਨੀਵਰਸਿਟੀ ਦੇ ਸਮੂਹ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਨੂੰ ਕਮੇਟੀ ਮੈਂਬਰਾਂ ਦਾ ਪੂਰਨ ਸਹਿਯੋਗ ਕਰਨ ਲਈ ਵੀ ਕਿਹਾ ਗਿਆ ਉਧਰ, ਸੰਘਰਸ਼ ਕਰ ਰਹੇ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਉਦੋਂ ਤੱਕ ਸਮਝੌਤਾ ਕਰਨ ਤੋਂ ਇਨਕਾਰੀ ਹਨ, ਜਦੋਂ ਤੱਕ ਉਪ ਕੁਲਪਤੀ ਜੈ ਸ਼ੰਕਰ ਸਿੰਘ ਨੂੰ ਅਹੁਦੇ ਤੋਂ ਹਟਾਇਆ ਨਹੀ ਜਾਂਦਾ। ਵਿਦਿਆਰਥੀਆਂ ਦਾ ਕਹਿਣਾ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਧਰਨਾ ਦਸਵੇਂ ਦਿਨ ’ਚ ਦਾਖਲ ਹੋ ਗਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.