ਗੁਰਦਾਸਪੁਰ ਦੀ ਆਪ ਲੀਡਰਸਿ਼ਪ ਕੀਤੀ ਪ੍ਰੈਸ ਕਾਨਫਰੰਸ ਗੁਰਦਾਸਪੁਰ : ਬੀਤੇ ਦਿਨੀਂ ਜਿਲਾ ਗੁਰਦਾਸਪੁਰ ਵਿਖੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚ ਬੈਠ ਕੇ ਮੌਜੂਦਾ ਕਾਂਗਰਸੀ ਮੈਂਬਰ ਪਾਰਲੀਮੈਂਟ ਵਲੋਂ ਕੀਤੀ ਗਈ ਬਿਆਨਬਾਜੀ ਦੀ ਨਿੰਦਾ ਕਰਦਿਆਂ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦੀ ਲੀਡਰਸਿ਼ਪ ਜਿਸ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ, ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ, ਚੇਅਰਮੈਨ ਜਗਰੂਪ ਸੇਖਵਾਂ, ਚੇਅਰਮੈਨ ਬਲਬੀਰ ਪੰਨੂ ਅਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਹੋਈ ਪ੍ਰੈਸ ਕਾਨਫਰਸ ਦੌਰਾਨ ਵਿਧਾਇਕ ਸ਼ਹਿਰੀ ਕਲਸੀਅਤੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਕਿਹਾ ਕਿ ਇੱਕ ਐਮ. ਪੀ. ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਉੱਘੇ ਆਗੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵਾਲੇ ਗਲਤ ਸ਼ਬਦਾਵਦਲੀ ਦਾ ਪ੍ਰਯੋਗ ਕੀਤਾ ਜਦਕਿ ਦੂਜੇ ਸੀਨੀਅਰ ਆਗੂ ਵੱਲੋਂ ਵੀ ਉਸ ਨੂੰ ਰੋਕਿਆ ਨਹੀਂ ਗਿਆ। ਉਹਨਾਂ ਕਿਹਾ ਕਿ ਇੱਕ ਐਮ. ਪੀ. ਨੂੰ ਅਜਿਹੀ ਸ਼ਬਦਾਵਲੀ ਵਰਤਣਾ ਸ਼ੋਭਾ ਨਹੀਂ ਦਿੰਦਾ ਹੈ ਜਦਕਿ ਡਿਪਟੀ ਕਮਿਸ਼ਨਰ ਇੱਕ ਜਿੰਮੇਵਾਰ ਅਹੁਦਾ ਹੈ। ਉਪਰੋਕਤ ਆਪ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਿੰਡਾਂ ਵਿੱਚ ਸਰਪੰਚ ਉਮੀਦਵਾਰ ਹੀ ਨਹੀਂ ਮਿਲ ਰਹੇ ਹਨ ਜ਼ਿਆਦਾਤਰ ਜਗ੍ਹਾ ਤੇ ਆਪਦੇ ਸਰਵ ਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ ਜਿਸ ਕਾਰਨ ਕਾਂਗਰਸੀ ਬੁਖਲਾ ਗਏ ਹਨ ਅਤੇ ਡਰਾਮੇ ਕਰ ਰਹੇ ਹਨ । ਜਬਕਿ ਨਾ ਹੀ ਚੁੱਲਾ ਟੈਕਸ ਦੀਆਂ ਰਸੀਦਾਂ ਦਾ ਰੌਲਾ ਹੈ ਅਤੇ ਨਾ ਹੀ ਸਰਪੰਚੀ ਦੀਆਂ ਚੋਣਾਂ ਵਿੱਚ ਕਿਸੇ ਪਾਰਟੀ ਦੇ ਉਮੀਦਵਾਰ ਨਾਲ ਕੋਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਤਸਵੀਰਾਂ ਦਿਖਾਉਂਦੇ ਕਿਹਾ ਕਿ ਉਹ ਦੋਸ਼ ਲੱਗਾ ਰਹੇ ਹਨ ਕਿ ਬੀਡੀਪੀਓ ਅਤੇ ਸੈਕਟਰੀ ਦਫਤਰਾਂ ਵਿੱਚ ਨਹੀਂ ਬਹਿੰਦੇ ਪਰ ਉਹ ਖੁਦ ਬੀਡੀਪੀਓ ਦੇ ਦਫਤਰਾਂ ਵਿੱਚ ਸੈਕਟਰੀਆਂ ਨਾਲ ਬੈਠ ਕੇ ਬਿਸਕੁਟ ਖਾ ਰਹੇ ਅਤੇ ਚਾਹ ਪੀ ਰਹੇ ਹਨ। ਉਹਨਾਂ ਇੱਕ ਸੁਰ ਨਾਲ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੱਕ ਵਿੱਚ ਖੜੇ ਹਨ ਅਤੇ ਭੁੱਖ ਲਾਏ ਹੋਏ ਕਾਂਗਰਸੀਆਂ ਨੂੰ ਹੋਰ ਕਿਸੇ ਅਧਿਕਾਰੀ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ ਜਾਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.