
ਇੱਕ ਘੰਟਾ ਪਿਆ ਰਿਹਾ ਸੜਕ ਦੁਰਘਟਨਾ ਵਿੱਚ ਗੰਭੀਰ ਜ਼ਖਮੀ ਹੋਇਆ ਨੌਜਵਾਨ, ਨਾ ਪਹੁੰਚੀ ਪੁਲਿਸ ਨਾ ਪਹੁੰਚੀ ਐਂਬੂਲੈਂਸ
- by Jasbeer Singh
- December 3, 2024

ਇੱਕ ਘੰਟਾ ਪਿਆ ਰਿਹਾ ਸੜਕ ਦੁਰਘਟਨਾ ਵਿੱਚ ਗੰਭੀਰ ਜ਼ਖਮੀ ਹੋਇਆ ਨੌਜਵਾਨ, ਨਾ ਪਹੁੰਚੀ ਪੁਲਿਸ ਨਾ ਪਹੁੰਚੀ ਐਂਬੂਲੈਂਸ ਮੋਟਰਸਾਈਕਲ ਨੂੰ ਜੁਗਾੜੂ ਰੇਹੜੀ ਨੇ ਮਾਰੀ ਟੱਕਰ ਇੱਕ ਨੌਜਵਾਨ ਗੰਭੀਰ ਜ਼ਖਮੀ, ਬੱਚਾ ਬਾਲ ਬਾਲ ਬਚਿਆ, ਲੋਕਾਂ ਦਾ ਕਹਿਣਾ ਰੇੜੇ ਨੂੰ ਚਲਾ ਰਿਹਾ ਸੀ ਪ੍ਰਵਾਸੀ ਗੁਰਦਾਸਪੁਰ : ਕਾਦੀਆਂ ਦੇ ਡੱਲਾ ਮੋੜ ਦੇ ਨਜ਼ਦੀਕ ਮੋਟਰਸਾਈਕਲ ਨੂੰ ਜੁਗਾੜੂ ਰੇਹੜੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰਸਾਈਕਲ ਚਲਾ ਰਿਹਾ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਦਕਿ ਨੌਜਵਾਨ ਦੇ ਨਾਲ ਮੋਟਰਸਾਈਕਲ ਤੇ ਬੈਠਾ ਬੱਚਾ ਬਾਲ ਬਾਲ ਬਚ ਗਿਆ । ਰਾਹਗੀਰਾਂ ਵੱਲੋਂ 112 ਅਤੇ ਐਂਬੂਲੈਂਸ ਨੂੰ ਫੋਨ ਕਰਨ ਤੇ ਵੀ ਨਾ ਤਾਂ ਉਥੇ ਪੁਲਿਸ ਪਹੁੰਚੀ ਤੇ ਨਾ ਹੀ ਐਬੂਲੈਂਸ, ਜਿਸ ਕਾਰਨ ਲੋਕਾਂ ਵਿੱਚ ਗੁੱਸਾ ਵੀ ਵੇਖਣ ਨੂੰ ਮਿਲਿਆ, ਉੱਥੇ ਹੀ ਰਾਹਗੀਰਾਂ ਵੱਲੋਂ ਹੀ ਜਖਮੀ ਨੌਜਵਾਨ ਨੂੰ ਚੁੱਕ ਕੇ ਪ੍ਰਾਈਵੇਟ ਹਸਪਤਾਲ ਭੇਜਿਆ ਗਿਆ ਜਿੱਥੇ ਨੌਜਵਾਨ ਦੀ ਗੰਭੀਰ ਹਾਲਤ ਦੇਖਦੇ ਹੋਏ ਡਾਕਟਰਾਂ ਵੱਲੋਂ ਉਹਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ । ਰਾਹਗੀਰ ਜਿੰਮੀ, ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਮੌਜੂਦਾ ਸਰਕਾਰ ਵੱਲੋਂ ਜੋ ਲੋਕਾਂ ਦੀਆਂ ਸਹੂਲਤਾਂ ਲਈ ਸਰਕਾਰੀ ਨੰਬਰ ਜਾਰੀ ਕੀਤੇ ਹੋਏ ਹਨ ਅੱਜ ਉਹ ਫੇਲ ਨਜ਼ਰ ਆਏ । ਹਾਦਸੇ ਦੌਰਾਨ ਜਦੋਂ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਗਿਆ ਤਾਂ ਇਕ ਘੰਟਾ ਬੀਤਣ ਦੇ ਬਾਵਜੂਦ ਵੀ ਕੋਈ ਵੀ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ, ਅਤੇ ਨਾ ਹੀ ਐਂਬੂਲੈਂਸ ਉੱਤੇ ਪਹੁੰਚੀ ਜਿਸ ਤੋਂ ਬਾਅਦ ਅਸੀਂ ਆਪ ਹੀ ਉਸ ਜਖਮੀ ਨੌਜਵਾਨ ਨੂੰ ਪ੍ਰਾਈਵੇਟ ਹਸਪਤਾਲ ਖੜਿਆ, ਉੱਥੇ ਹੀ ਨਿੱਜੀ ਹਸਪਤਾਲ ਦੇ ਡਾਕਟਰ ਪ੍ਰੀਤੀ ਨੇ ਦੱਸਿਆ ਕਿ ਗੰਭੀਰ ਜਖਮੀ ਹਾਲਤ ਵਿੱਚ ਇੱਕ ਨੌਜਵਾਨ ਇਥੇ ਆਇਆ ਸੀ ਜਦਕਿ ਉਸ ਦੇ ਨਾਲ ਇੱਕ ਬੱਚਾ ਵੀ ਸੀ ਜੋ ਬਿਲਕੁਲ ਸਹੀ ਸਲਾਮਤ ਸੀ ਜਖਮੀ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.