post

Jasbeer Singh

(Chief Editor)

National

ਆਮ ਆਦਮੀ ਪਾਰਟੀ ਦੀ ਮੰਤਰੀ ਆਤਿਸ਼ੀ ਨੇ ਚੁੱਕੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੂੰ

post-img

ਆਮ ਆਦਮੀ ਪਾਰਟੀ ਦੀ ਮੰਤਰੀ ਆਤਿਸ਼ੀ ਨੇ ਚੁੱਕੀ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੂੰ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਮੁੱਖ ਮੰਤਰੀ ਵਜੋਂ `ਆਪ` ਨੇਤਾ ਆਤਿਸ਼ੀ ਨੇ ਅੱਜ ਸਹੁੰ ਚੁੱਕ ਲਈ ਹੈ। ਪਾਰਟੀ ਵੱਲੋਂ ਐਲਾਨੀ ਗਈ ਨਵੀਂ ਮੰਤਰੀ ਮੰਡਲ ਵਿੱਚ ਸੁਲਤਾਨਪੁਰ ਮਾਜਰਾ ਦੇ ਵਿਧਾਇਕ ਮੁਕੇਸ਼ ਅਹਲਾਵਤ ਤੋਂ ਇਲਾਵਾ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਸ਼ਾਮਲ ਹਨ । ਦਿੱਲੀ ਸਰਕਾਰ ਵਿੱਚ ਸਭ ਤੋਂ ਵੱਧ ਮੰਤਰਾਲੇ ਸੰਭਾਲਣ ਵਾਲੀ 43 ਸਾਲਾ ਆਤਿਸ਼ੀ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦੀ ਮੁੱਖ ਮੰਤਰੀ ਬਣਨ ਵਾਲੀ ਤੀਜੀ ਮਹਿਲਾ ਹੈ। ਉਹ ਦਿੱਲੀ ਦੀ ਸਭ ਤੋਂ ਛੋਟੀ ਉਮਰ ਦੀ ਮੁੱਖ ਮੰਤਰੀ ਵੀ ਹੈ। ਆਤਿਸ਼ੀ ਆਮ ਆਦਮੀ ਪਾਰਟੀ ਦੀ ਸੰਸਥਾਪਕ ਮੈਂਬਰ ਰਹੀ ਹੈ। ਇਸ ਦੀਆਂ ਨੀਤੀਆਂ ਘੜਨ ਵਿੱਚ ਉਸ ਨੇ ਅਹਿਮ ਭੂਮਿਕਾ ਨਿਭਾਈ ਹੈ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਬੀਤੇ ਮੰਗਲਵਾਰ ਨੂੰ ਹੀ ਆਪਣਾ ਅਸਤੀਫਾ ਨੂੰ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਆਤਿਸ਼ੀ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਆਤਿਸ਼ੀ ਦੀ ਕੈਬਨਿਟ ਵਿੱਚ ਚਾਰੋਂ ਸਾਬਕਾ ਮੰਤਰੀਆਂ ਨੂੰ ਮੁੜ ਤੋਂ ਮੰਤਰੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਖਵੀਂ ਸੀਟ ਦੀ ਨੁਮਾਇੰਦਗੀ ਕਰ ਰਹੇ ਮੁਕੇਸ਼ ਅਹਲਾਵਤ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਨੇ ਦਿੱਲੀ ਵਿੱਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੁਕੇਸ਼ ਅਹਲਾਵਤ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਮੁਕੇਸ਼ ਅਹਲਾਵਤ ਸੁਲਤਾਨਪੁਰੀ ਤੋਂ ਵਿਧਾਇਕ ਹਨ। ਉਹ ਅਨੁਸੂਚਿਤ ਜਾਤੀ ਸ਼੍ਰੇਣੀ ਤੋਂ ਆਉਂਦੇ ਹਨ। ਉਹ ਰਾਜਕੁਮਾਰ ਆਨੰਦ ਦੀ ਥਾਂ ਲੈਣਗੇ। ਦੱਸ ਦੇਈਏ ਕਿ ਦਿੱਲੀ ਸਰਕਾਰ ਵਿੱਚ ਮੁੱਖ ਮੰਤਰੀ ਸਮੇਤ ਕੁੱਲ ਛੇ ਮੰਤਰੀ ਹਨ। ਫਿਲਹਾਲ ਮੁੱਖ ਮੰਤਰੀ ਦੇ ਨਾਲ ਪੰਜ ਮੰਤਰੀਆਂ ਨੇ ਸਹੁੰ ਚੁੱਕੀ ਹੈ । ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਆਤਿਸ਼ੀ ਪ੍ਰਸਤਾਵਿਤ ਮੰਤਰੀਆਂ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ। ਇੱਥੇ ਉਹ ਉਨ੍ਹਾਂ ਨੂੰ ਮਿਲੇ। ਮੀਟਿੰਗ ਤੋਂ ਬਾਅਦ ਆਤਿਸ਼ੀ ਤੇ ਹੋਰ ਮੰਤਰੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ‘ਰਾਜ ਨਿਵਾਸ’ ਲਈ ਰਵਾਨਾ ਹੋ ਗਏ। ਆਤਿਸ਼ੀ ਅੱਜ ਰਾਜ ਨਿਵਾਸ ਵਿਖੇ ਹੋਰ ਮੰਤਰੀਆਂ ਨਾਲ ਸਹੁੰ ਚੁੱਕਣਗੇ।

Related Post

Instagram