ਆਮ ਆਦਮੀ ਪਾਰਟੀ ਦੇ ਟ੍ਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕੀਤੀ ਭਾਜਪਾ ਵਿਚ ਸ਼ਮੂਲੀਅਤ
- by Jasbeer Singh
- November 18, 2024
ਆਮ ਆਦਮੀ ਪਾਰਟੀ ਦੇ ਟ੍ਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਕੀਤੀ ਭਾਜਪਾ ਵਿਚ ਸ਼ਮੂਲੀਅਤ ਨਵੀਂ ਦਿੱਲੀ : ਦਿੱਲੀ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ । ਕੈਲਾਸ਼ ਗਹਿਲੋਤ ਨੇ ਬੀਤੇ ਦਿਨ `ਆਪ` ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ । ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ `ਆਪ` `ਚ ਸ਼ਾਮਲ ਹੋਣ ਜਾ ਰਹੇ ਹਨ । ਕੈਲਾਸ਼ ਗਹਿਲੋਤ ਨੇ ਕਿਹਾ, `ਆਪ` ਨੂੰ ਛੱਡਣਾ ਆਸਾਨ ਨਹੀਂ ਸੀ। `ਆਪ` ਵਿਚ ਹੁਣ ਚੰਗੇ ਹਾਲਾਤ ਨਹੀਂ ਹਨ । ਹੁਣ ਭਰੋਸਾ ਟੁੱਟ ਗਿਆ ਸੀ । ਉਨ੍ਹਾਂ ਕਿਹਾ, `ਈਡੀ ਅਤੇ ਸੀਬੀਆਈ ਦੇ ਦਬਾਅ ਦੀ ਗੱਲ ਗਲਤ ਹੈ । ਮੈਂ ਕਿਸੇ ਦੇ ਦਬਾਅ ਹੇਠ ਫੈਸਲੇ ਨਹੀਂ ਲੈਂਦਾ। ਕੇਂਦਰ ਨਾਲ ਟਕਰਾਅ ਹਰ ਮਾਮਲੇ ਵਿੱਚ ਗਲਤ ਹੈ । ਐਤਵਾਰ ਨੂੰ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਹੋਏ ਮੰਤਰੀ ਕੈਲਾਸ਼ ਗਹਿਲੋਤ ਨੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ । ਉਨ੍ਹਾਂ ਦਾ ਅਸਤੀਫਾ ਸੀਐਮ ਆਤਿਸ਼ੀ ਨੇ ਵੀ ਸਵੀਕਾਰ ਕਰ ਲਿਆ ਹੈ । ਇਸ ਮੌਕੇ ਕੈਲਾਸ਼ ਨੇ ਆਮ ਆਦਮੀ ਪਾਰਟੀ `ਤੇ ਕਈ ਗੰਭੀਰ ਦੋਸ਼ ਲਗਾਏ ਸਨ ।
