
ਕਾਦੀਆਂ ਪੁਲਸ ਨੇ ਕੀਤਾ 10 ਪਿਸਤੌਲਾਂ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ
- by Jasbeer Singh
- November 18, 2024

ਕਾਦੀਆਂ ਪੁਲਸ ਨੇ ਕੀਤਾ 10 ਪਿਸਤੌਲਾਂ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਗੁਰਦਾਸਪੁਰ : ਪੰਜਾਬ ਦੇ ਜਿ਼ਲਾ ਗੁਰਦਾਸਪੁਰ ਦੇ ਕਾਦੀਆਂ ਸਥਾਨਕ ਪੁਲਿਸ ਨੇ ਚੋਰੀ ਕੀਤੇ ਗਏ 10 ਪਿਸਤੌਲਾਂ ਨੂੰ ਬਰਾਮਦ ਕਰ ਕੇ ਇਸ ਮਾਮਲੇ ’ਚ ਸ਼ਾਮਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਸ ਸਬੰਧ ਵਿੱਚ ਕਾਦੀਆਂ ਦੇ ਡੀ ਐਸ ਪੀ ਹਰਕ੍ਰਿਸ਼ਨ ਸਿੰਘ ਅਤੇ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਪਰਮਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਚ ਦੱਸਿਆ ਕਿ ਉਨ੍ਹਾਂ ਨੂੰ ਰਮਨ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਪ੍ਰੇਮ ਨਗਰ ਦਾਰਾ ਸਲਾਮ ਬਟਾਲਾ ਨੇ 6 ਨਵੰਬਰ 2024 ਦਰਖ਼ਾਸਤ ਦਿੱਤੀ ਸੀ ਕਿ ਉਸ ਦੇ ਉੱਤਮ ਗੰਨ ਹਾਊਸ ਕਾਦੀਆਂ ਤੋਂ 32 ਬੋਰ ਦੇ 2 ਲਾਇਸੰਸੀ ਚੋਰੀ ਹੋ ਗਏ ਹਨ, ਜਿਸ ਤੇ ਐਸ. ਐਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਗਈ ਅਤੇ ਇਸ ਦੇ ਨਾਲ ਹੀ ਉੱਤਮ ਗੰਨ ਹਾਊਸ ਦੇ ਨੌਕਰ ਅਕਾਸ਼ ਮਸੀਹ ਪੁੱਤਰ ਗੁਲਜ਼ਾਰ ਮਸੀਹ ਵਾਸੀ ਪਿੰਡ ਖ਼ਤੀਬ ਅਤੇ ਜਗਤਾਰ ਸਿੰਘ ਉਰਫ਼ ਕਰਨ,ਲਖਵਿੰਦਰ ਸਿੰਘ ਵਾਸੀ ਮੂਲਿਆਵਾਲ ਦੇ ਵਿਰੁੱਧ ਮਾਮਲਾ ਦਰਜ ਕਰ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ । 7 ਨਵੰਬਰ 2024 ਨੂੰ ਜਗਤਾਰ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਕੀਤੇ ਗਏ 32 ਬੋਰ ਦੇ ਦੋ ਪਿਸਟਲ ਬਰਾਮਦ ਕਰ ਲਏ ਗਏ ਸਨ। ਇਹ ਪਿਸਟਲ ਸੁਖਚੈਨ ਸਿੰਘ ਉਰਫ਼ ਸੁੱਖਾ ਪੁੱਤਰ ਦਰਸ਼ਨ ਸਿੰਘ ਵਾਸੀ ਮੂਲਿਆਵਾਲ ਦੇ ਘਰੋਂ ਬਰਾਮਦ ਕੀਤੇ ਗਏ। ਸੁਖਚੈਨ ਸਿੰਘ ਨੂੰ ਦੋਸ਼ੀ ਨਾਮਜ਼ਦ ਕਰਦੀਆਂ ਧਾਰਾ 317(2) ਬੀ ਐਨ ਐਸ ਦਾ ਵਾਧਾ ਕੀਤਾ ਗਿਆ । ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉੱਤਮ ਗੰਨ ਹਾਊਸ ਤੋਂ 2 ਨਹੀਂ ਸਗੋਂ 11 ਪਿਸਟਲ ਚੋਰੀ ਕੀਤੇ ਗਏ ਹਨ, ਜਿਸ ਤੇ ਸਹਿਜਪ੍ਰੀਤ ਸਿੰਘ ਉਰਫ਼ ਸਹਿਜ ਪੁੱਤਰ ਬਲਦੇਵ ਸਿੰਘ ਵਾਸੀ ਰਿਆਲੀ ਕਲਾ ਅਤੇ ਵਿਜੇ ਕੁਮਾਰ ਉਰਫ਼ ਕਾਲੂ ਪੁੱਤਰ ਸਰਦੂਲ ਸਿੰਘ ਵਾਸੀ ਮੂਲਿਆਵਾਲ ਨੂੰ ਵੀ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ । 14 ਨਵੰਬਰ ਨੂੰ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਚੋਰੀ ਕੀਤੇ ਗਏ 32 ਬੋਰ ਦੇ 4 ਪਿਸਟਲ ਬਰਾਮਦ ਕਰ ਲਏ। 15 ਨਵੰਬਰ ਨੂੰ ਸਹਿਜਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਤੋਂ 2 ਪਿਸਟਲ ਬਰਾਮਦ ਕੀਤੇ ਗਏ। 16 ਨਵੰਬਰ ਨੂੰ ਅਕਾਸ਼ ਮਸੀਹ ਜਿਸ ਨੇ ਉਤਮ ਗੰਨ ਹਾਊਸ ਦੇ ਸਾਰੇ ਪਿਸਟਲ ਚੋਰੀ ਕੀਤੇ ਸਨ ਦੇ ਇੰਕਸ਼ਾਫ਼ ਤੇ 32 ਬੋਰ ਦੇ 2 ਹੋਰ ਪਿਸਟਲ ਬਰਾਮਦ ਕਰ ਲਏ ਗਏ । ਡੀ. ਐਸ. ਪੀ. ਸ਼੍ਰੀ ਹਰਕ੍ਰਿਸ਼ਨ ਸਿੰਘ ਸ਼੍ਰੀ ਹਰਗੋਬਿੰਦਪੁਰ ਨੇ ਦੱਸਿਆ ਹੁਣ ਤੱਕ 11 ਪਿਸਟਲਾਂ ਵਿੱਚੋਂ 10 ਬਰਾਮਦ ਕੀਤੇ ਜਾ ਚੁੱਕੇ ਹਨ। ਜਦਕਿ ਇੱਕ ਪਿਸਟਲ ਬਰਾਮਦ ਕਰਨਾ ਬਾਕੀ ਹੈ ਜੋ ਜਲਦ ਬਰਾਮਦ ਕਰ ਲਿਆ ਜਾਵੇਗਾ । ਗ੍ਰਿਫ਼ਤਾਰ ਕੀਤੇ ਗਏ ਦੋਸੀਆਂ ਦਾ ਕਿਸੇ ਗੈਂਗਸਟਰ ਨਾਲ ਸਬੰਧ ਹੋਣ ਦੀ ਕੋਈ ਗੱਲ ਸਾਹਮਣੇ ਨਹੀਂ ਆਈ। ਅਲਬੱਤਾ ਕਥਿਤ ਦੋਸ਼ੀ ਆਪਣਾ ਗਰੁੱਪ ਬਣਾਉਣ ਦੀ ਸੋਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੁਲ 5 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁੱਝ ਤੇ ਪਹਿਲਾਂ ਵੀ ਕ੍ਰਿਮਨਲ ਕੇਸ ਦਰਜ ਹਨ। ਪੁਲਸ ਨੂੰ ਉਮੀਦ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਹੋਰ ਵੀ ਖ਼ੁਲਾਸੇ ਹੋ ਸਕਦੇ ਹਨ । ਪੁਲਸ ਜੇ ਇਨ੍ਹਾਂ ਦੋਸ਼ਿਆਂ ਨੂੰ ਫ਼ੜਨ ਵਿੱਚ ਨਾਕਾਮ ਰਹਿੰਦੀ ਤਾਂ ਇਹ ਵੱਡੀ ਵਾਰਦਾਤ ਅੰਜਾਮ ਦੇ ਸਕਦੇ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.