July 6, 2024 01:28:30
post

Jasbeer Singh

(Chief Editor)

Punjab, Haryana & Himachal

‘ਆਪ’ ਨੇ ਮੇਅਰ ਚੋਣ ਦੌਰਾਨ ਹੋਈ ਹੇਰਾਫੇਰੀ ਦੇ ਮਾਮਲੇ ’ਚ ਭਾਜਪਾ ਘੇਰੀ

post-img

ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੌਰਾਨ ਮੇਅਰ ਦੀ ਚੋਣ ਮੌਕੇ ਹੋਈ ਧਾਂਦਲੀ ਦਾ ਮੁੱਦਾ ਭੱਖ ਗਿਆ ਹੈ। ਅੱਜ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ ਇੰਚਾਰਜ ਸੰਨੀ ਆਹਲੂਵਾਲੀਆ, ਮੇਅਰ ਕੁਲਦੀਪ ਕੁਮਾਰ ਅਤੇ ਹੋਰਨਾਂ ਕੌਂਸਲਰਾਂ ਨੇ ਸੈਕਟਰ-35 ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੇਅਰ ਦੀ ਚੋਣ ਹੋਏ ਨੂੰ ਕਈ ਮਹੀਨੇ ਬੀਤ ਗਏ ਹਨ, ਪਰ ਹਾਲੇ ਤੱਕ ਲੋਕਤੰਤਰ ਦੀ ਹੱਤਿਆ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਹੈ। ਉੱਧਰ, ਭਾਜਪਾ ਨੇ ਇਸ ’ਤੇ ਪੂਰੀ ਤਰ੍ਹਾਂ ਨਾਲ ਚੁੱਪੀ ਧਾਰ ਰੱਖੀ ਹੈ। ਡਾ. ਆਹਲੂਵਾਲੀਆ, ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਕੁਲਦੀਪ ਕੁਮਾਰ ਅਤੇ ਕੌਂਸਲਰਾਂ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਅਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਮਲਹੋਤਰਾ ਨੂੰ ਮੇਅਰ ਚੋਣ ਬਾਰੇ ਚੁੱਪੀ ਤੋੜਨ ਦੀ ਅਪੀਲ ਕੀਤੀ ਹੈ। ਡਾ. ਆਹਲਾਵੀਲਆਂ ਨੇ ਕਿਹਾ ਕਿ ਭਾਜਪਾ ਦੇ ਹੀ ਇਕ ਆਗੂ ਨੇ ਲੰਘੇ ਦਿਨ ਇੱਕ ਇੰਟਰਵਿਊ ਦੌਰਾਨ ਮੰਨਿਆ ਸੀ ਕਿ ਜਿਨ੍ਹਾਂ ਬੰਦਿਆਂ ਨੇ ਮੇਅਰ ਚੋਣ ਦੌਰਾਨ ਲੰਕਤੰਤਰ ਦੀ ਹੱਤਿਆ ਕੀਤੀ ਅਤੇ ਕਰਵਾਈ ਹੈ, ਉਹ ਭਾਜਪਾ ਲਈ ਬਹੁਤ ਘਾਤਕ ਸਿੱਧ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਬਾਰੇ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਹੁਣ ਤੱਕ ਕਿਸੇ ਵੀ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਪੁਲੀਸ ਅਤੇ ਪ੍ਰਸ਼ਾਸਨ ਨੂੰ ਕੋਈ ਕਾਰਵਾਈ ਕਰਨ ਦਿੱਤੀ ਜਾ ਰਹੀ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਮੇਅਰ ਚੋਣ ਦੌਰਾਨ ਲੋਕਤੰਤਰ ਦੀ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਵਾਸਤੇ ਚੰਡੀਗੜ੍ਹ ਪੁਲੀਸ ਨੂੰ ਕਈ ਵਾਰ ਬੇਨਤੀ ਕੀਤੀ ਜਾ ਚੁੱਕੀ ਹੈ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਦੂਜੇ ਪਾਸੇ ਮੇਅਰ ਚੋਣਾਂ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲਾ ਅਨਿਲ ਮਸੀਹ ਅੱਜ ਵੀ ਭਾਜਪਾ ਲਈ ਚੋਣ ਪ੍ਰਚਾਰ ਕਰ ਰਿਹਾ ਹੈ, ਇਸ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ। ਇਸ ਮੌਕੇ ਕੌਂਸਲਰ ਪ੍ਰੇਮ ਲਤਾ, ਮਨੋਵਰ, ਰਾਮਚੰਦਰ ਯਾਦਵ, ਯੋਗੇਸ਼ ਢੀਂਗਰਾ, ਹਰਦੀਪ ਸਿੰਘ, ਜਸਵਿੰਦਰ ਕੌਰ ਅਤੇ ਸੁਮਨ ਸ਼ਰਮਾ ਵੀ ਹਾਜ਼ਰ ਸਨ। ‘ਆਪ’ ਦੇ ਸਹਿ ਇੰਚਾਰਜ ਨੇ ਸੁਭਾਸ਼ ਚਾਵਲਾ ਨੂੰ ਘੇਰਿਆ ਚੰਡੀਗੜ੍ਹ ‘ਆਪ’ ਦੇ ਸਹਿ ਇੰਚਾਰਜ ਡਾ. ਸੰਨੀ ਆਹਲੂਵਾਲੀਆ ਨੇ ਭਾਜਪਾ ’ਚ ਸ਼ਾਮਲ ਹੋਏ ਸੁਭਾਸ਼ ਚਾਵਲਾ ਬਾਰੇ ਕਿਹਾ ਕਿ ਚੰਡੀਗੜ੍ਹ ਵਿੱਚ ਮੇਅਰ ਚੋਣ ਦੌਰਾਨ ‘ਆਪ’ ਅਤੇ ਕਾਂਗਰਸ ਦੇ ਹੋਏ ਗੱਠਜੋੜ ਤੋਂ ਲੈ ਕੇ ਮਨੀਸ਼ ਤਿਵਾੜੀ ਦੇ ਨਾਮਜ਼ਦਗੀ ਦਾਖਲ ਕਰਨ ਤੱਕ ਸੁਭਾਸ਼ ਚਾਵਲਾ ਨੂੰ ‘ਇੰਡੀਆ’ ਗੱਠਜੋੜ ਸਬੰਧੀ ਕਿਸੇ ਤਰ੍ਹਾਂ ਦਾ ਕੋਈ ਗਿਲਾ-ਸ਼ਿਕਵਾ ਨਹੀਂ ਸੀ। ਮੇਅਰ ਚੋਣ ਦੌਰਾਨ ਉਨ੍ਹਾਂ ਨੇ ਗੱਠਜੋੜ ਵਿੱਚ ਰਹਿ ਕੇ ਪੂਰਾ ਸਾਥ ਦਿੱਤਾ ਅਤੇ ਹੁਣ ਭਾਜਪਾ ਵਿੱਚ ਜਾ ਕੇ ਝੂਠੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਭਾਸ਼ ਚਾਵਲਾ ਵੱਲੋਂ ਆਪਣਾ ਨਿੱਜੀ ਲਾਹਾ ਲੈਣ ਲਈ ਅਜਿਹੀਆਂ ਝੂਠੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।

Related Post