ਜਲੰਧਰ ਪੱਛਮੀ ਜਿਮਨੀ ਚੋਣ ਦੇ 8ਵੇਂ ਰਾਊਂਡ ਵਿਚ ਆਪ 34709, ਕਾਂਗਰਸ 1169 ਤੇ ਭਾਜਪਾ 10355 ਵੋਟਾਂ ਮਿਲੀਆਂ
- by Jasbeer Singh
- July 13, 2024
ਜਲੰਧਰ ਪੱਛਮੀ ਜਿਮਨੀ ਚੋਣ ਦੇ 8ਵੇਂ ਰਾਊਂਡ ਵਿਚ ਆਪ 34709, ਕਾਂਗਰਸ 1169 ਤੇ ਭਾਜਪਾ 10355 ਵੋਟਾਂ ਮਿਲੀਆਂ ਜਲੰਧਰ : ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਜਿ਼ਮਨੀ ਚੋਣ ਦੇ ਨਤੀਜਿਆਂ ਦੇ ਆਉਣ ਦੇ ਚਲਦਿਆਂ ਕਾਊਂਟਿੰਗ ਦੇ ਕੀਤੇ ਜਾ ਰਹੇ ਰਾਊਂਡ ਦੇ ਚਲਦਿਆਂ 8ਵੇਂ ਰਾਊਂਡ ਵਿਚ ‘ਆਪ’ ਨੂੰ 34709, ਕਾਂਗਰਸ ਨੂੰ 11469 ਅਤੇ ਭਾਜਪਾ ਨੂੰ 10355 ਵੋਟਾਂ ਮਿਲੀਆਂ। ਸੱਤਵੇਂ ਗੇੜ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੂੰ 30999 ਵੋਟਾਂ ਮਿਲੀਆਂ ਹਨ। ਕਾਂਗਰਸ ਦੀ ਸੁਰਿੰਦਰ ਕੌਰ ਨੂੰ 10221 ਵੋਟਾਂ ਮਿਲੀਆਂ ਹਨ। ਜਦੋਂਕਿ ਭਾਜਪਾ ਦੀ ਸ਼ੀਤਲ ਅੰਗੁਰਾਲ ਨੂੰ 8860 ਵੋਟਾਂ ਮਿਲੀਆਂ ਹਨ। ਦੱਸਣਯੋਗ ਹੈ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਜਲੰਧਰ ਪਛਮੀ ਸੀਟ ਉਤੇ ਭਾਜਪਾ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ‘ਆਪ’ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਅਤੇ ਕਾਂਗਰਸ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਜਦਕਿ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਚੋਣ ਮੈਦਾਨ ਵਿੱਚ ਹਨ।
