
ਚੌਥਾ ਦਰਜਾ ਮੁਲਾਜਮਾਂ ਪੱਕੀਆਂ ਅਤੇ ਕੱਚੀਆਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਆਪ ਸਰਕਾਰ ਨਾਕਾਮ ਰਹੀ : ਦਰਸ਼ਨ ਲੁਬਾਣਾ, ਰਣ
- by Jasbeer Singh
- February 17, 2025

ਚੌਥਾ ਦਰਜਾ ਮੁਲਾਜਮਾਂ ਪੱਕੀਆਂ ਅਤੇ ਕੱਚੀਆਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਆਪ ਸਰਕਾਰ ਨਾਕਾਮ ਰਹੀ : ਦਰਸ਼ਨ ਲੁਬਾਣਾ, ਰਣਜੀਤ ਰਾਣਵਾ 19 ਫਰਵਰੀ ਨੂੰ ਮੁਹਾਲੀ ਦਿੱਤਾ ਜਾਵੇਗਾ ਵਿਸ਼ਾਲ ਧਰਨਾ ਪਟਿਆਲਾ : ਚੌਥਾ ਦਰਜਾ ਸਰਕਾਰੀ ਕਰਮਚਾਰੀਆਂ ਦੇ ਪ੍ਰਧਾਨ ਕਾ. ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਕਾ. ਰਣਜੀਤ ਸਿੰਘ ਰਾਣਵਾ, ਬਲਜਿੰਦਰ ਸਿੰਘ ਨੇ ਕਿਹਾ ਕਿ ਪਿਛਲੀ ਸਰਕਾਰਾਂ ਸਮੇਤ ਆਪ ਸਰਕਾਰ ਨੇ ਵੱਡੇਵੱਡੇ ਫਲੈਕਸ ਬੋਰਡ ਪੰਜਾਬ ਵਿੱਚ ਲਾਕੇ 36000 ਕੱਚੇ ਕਰਮੀਆਂ ਨੂੰ ਪੱਕਾ ਕਰਨ ਦਾ ਢੰਡੋਰਾ ਪਿਟਿਆ ਸੀ ਪ੍ਰੰਤੂ ਪਿਛਲੇ 10 ਸਾਲ ਤੋਂ ਇੱਕ ਵੀ ਕੱਚਾ ਕਰਮਚਾਰੀ ਪੱਕਾ ਨਹੀਂ ਹੋਇਆ । ਇਹਨਾਂ ਆਗੂਆਂ ਨੇ ਸਰਕਾਰ ਦੇ 36000 ਦੇ ਅੰਕੜਿਆਂ ਨੂੰ ਨਕਾਰਦੇ ਹੋਏ ਕਿਹਾ ਕਿ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਤਕਰੀਬਨ “ਪੌਣੇ ਦੋ ਲੱਖ” ਵਰਕਚਾਰਜ, ਟੈਂਪਰੇਰੀ, ਡੇਲੀਵੇਜਿਜ਼, ਅਡਹਾਕ, ਕੰਟਰੈਕਟ, ਆਊਟ ਸੋਰਸ ਪਾਰਟ ਟਾਇਮ ਅਤੇ ਵੱਖ ਵੱਖ ਏਜੰਸੀਆਂ ਰਾਹੀਂ ਰੱਖੇ ਕਰਮੀ ਲੰਮੇ ਸਮੇਂ ਤੋਂ ਰੈਗੂਲਰ ਹੋਣ ਦੀ ਉਡੀਕ ਵਿੱਚ ਬੈਠੇ ਹਨ। ਕਰੋੜਾਂ ਰੁਪਏ ਫਲੈਕਸ ਬੋਰਡਾਂ ਤੇ ਖਰਚ ਕਰਨ ਤੇ ਵੀ ਕੋਈ ਕਰਮੀ ਪੱਕਾ ਨਹੀਂ ਹੋਇਆ । ਇਹਨਾਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਪੁਨਰਗਠਨ ਦੌਰਾਨ ਚੌਥਾ ਦਰਜਾ ਕਰਮਚਾਰੀਆਂ ਦੀਆਂ ਅਸਾਮੀਆਂ ਨੂੰ ਖਤਮ ਕੀਤਾ ਗਿਆ ਸੀ ਪਰੰਤੂ ਯੂਨੀਅਨ ਦੇ ਸੰਘਰਸ਼ਾਂ ਸਦਕਾ ਮਿਤੀ 18 ਅਕਤੂਬਰ 2021 ਨੂੰ ਮੰਤਰੀ ਪ੍ਰੀਸ਼ਦ ਨੇ ਫੈਸਲਾ ਕਰਕੇ ਖਤਮ ਕੀਤਾ ਸਾਰੀਆਂ ਅਸਾਮੀਆਂ ਤੇ ਅਤੇ ਖਾਲੀ ਪਈਆਂ ਅਸਾਮੀਆਂ ਤੇ ਰੈਗੂਲਰ ਭਰਤੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ । ਲੁਬਾਣਾ, ਰਾਣਵਾ ਨੇ ਕਿਹਾ ਕਿ ਪਿਛਲੇ ਕਈ ਸਾਲਾ ਵਿੱਚ ਚੌਥਾ ਦਰਜਾ ਮੁਲਾਜਮਾਂ ਦੀ ਭਰਤੀ ਨਹੀਂ ਕੀਤੀ ਗਈ । 13 ਫਰਵਰੀ ਨੂੰ ਹੋਈ ਮੰਤਰੀ ਪ੍ਰੀਸ਼ਦ ਦੇ ਫੈਸਲਿਆਂ ਵਿੱਚ ਕੱਚੇ ਕਰਮੀਆਂ ਨੂੰ ਪੱਕਾ ਕਰਨ, ਜਾ ਚੌਥਾ ਦਰਜਾ ਕਰਮੀਆਂ ਦੀ ਭਰਤੀ ਕਰਨ ਦਾ ਕੋਈ ਜਿਕਰ ਨਹੀਂ ਕੀਤਾ ਗਿਆ ਇਹਨਾ ਮੰਗਾਂ ਕੀਤੀ ਮੁਲਾਜਮਾਂ ਤੇ ਪੈਨਸ਼ਨਰਾਂ ਦਾ ਸਾਰਾ ਬਕਾਇਆ ਇਸੇ ਸਾਲ ਵਿੱਚ ਨਗਤ ਰੂਪ ਵਿੱਚ ਦਿੱਤਾ ਜਾਵੇ । ਇਹਨਾਂ ਕਿਹਾ ਕਿ 19 ਫਰਵਰੀ ਨੂੰ ਚੌਥਾ ਦਰਜਾ ਮੁਲਾਜਮਾਂ ਵਲੋਂ ਮੁਹਾਲੀ ਸਿੱਖਿਆ ਦਫਤਰਾਂ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਤੇ ਅਤੇ ਅਗਲੇ ਸੰਘਰਸ਼ਾਂ ਨੂੰ ਤੇਜ਼ ਕਰਨ ਲਈ ਸ਼ਹੀਦੇ ਏ ਆਜਮ ਸ. ਭਗਤ ਸਿੰਘ ਦੇ ਜਮਨ ਦਿਹਾੜੇ ਤੇ ਵਿਸ਼ਾਲ ਨੁਮਾਇੰਦਾ ਕਨਵੈਨਸ਼ਨ ਲੁਧਿਆਣਾ ਵਿਖੇ ਕੀਤੀ ਜਾਵੇਗੀ ।