
ਆਪ ਨੇਤਾ ਰਮੇਸ਼ ਸਿੰਗਲਾ ਨੇ ਵਾਰਡ ਨੰ 35 ਵਿਚ ਬਣਾਏ ਈ ਸਰਮ ਵੈਰੀਫਿਕੇਸ਼ਨ ਕਾਰਡਾਂ ਦੇ ਫਾਰਮਾਂ ਨੂੰ ਕੀਤਾ ਫੂਡ ਸਪਲਾਈ ਵਿ
- by Jasbeer Singh
- August 3, 2024

ਆਪ ਨੇਤਾ ਰਮੇਸ਼ ਸਿੰਗਲਾ ਨੇ ਵਾਰਡ ਨੰ 35 ਵਿਚ ਬਣਾਏ ਈ ਸਰਮ ਵੈਰੀਫਿਕੇਸ਼ਨ ਕਾਰਡਾਂ ਦੇ ਫਾਰਮਾਂ ਨੂੰ ਕੀਤਾ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਜ਼ ਹਵਾਲੇ ਪਟਿਆਲਾ, 3 ਅਗਸਤ () : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਵਾਰਡ ਨੰ 35 ਵਿਚ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਵਲੋਂ ਲੋਕਾਂ ਦੇ ਬਣਾਏ ਗਏ ਈ ਸ਼਼ਰਮ ਕਾਰਡ ਦੇ ਫਾਰਮਾਂ ਨੂੰ ਪੂਰਾ ਕਰਕੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰਜ਼ ਦੇ ਹਵਾਲੇ ਕਰ ਦਿੱਤਾ ਗਿਆ ਤਾਂ ਜੋ ਹਰੇਕ ਜ਼ਰੂਰਤਮਦ ਨੂੰ ਉਸਦਾ ਲਾਭ ਮਿਲ ਸਕੇ। ਇਸ ਮੌਕੇ ਫੂਡ ਇੰਸਪੈਕਟਰ ਸੁਮਿਤ ਕੁਮਾਰ ਤੋਂ ਇਲਾਵਾ ਰਮੇਸ਼ ਕੁਮਾਰ, ਰਿਤੂ, ਕਮਲ, ਜੋਤੀ, ਨੀਲਮ, ਗੀਤਾ ਭੈਣ ਜੀ ਮੌਜੂਦ ਸਨ। ਰਮੇਸ਼ ਸਿੰਗਲਾ ਨੇ ਦੱਸਿਆ ਕਿ ਵਾਰਡ ਨੰ 35 ਵਿਚ ਉਨ੍ਹਾਂ ਵਲੋਂ ਵਾਰਡ ਵਾਸੀਆਂ ਦੀ ਸੇਵਾ ਲਈ ਬਣਾਏ ਗਏ ਆਫਿਸ ਵਿੱਚ ਦੂਰ ਦੂਰ ਤੋਂ ਲੋਕਾਂ ਦੇ ਫਾਰਮ ਹੀ ਨਹੀਂ ਭਰਵਾਏ ਗਏ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ ਤਾਂ ਜੋ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅੱਗੇ ਸਮੱਸਿਆਵਾਂ ਨੂੰ ਲਿਆ ਕੇ ਹੱਲ ਕਰਵਾਇਆ ਜਾ ਸਕੇ।ਸਿੰਗਲਾ ਨੇ ਦੱਸਿਆ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਵੱਡੀ ਗਿਣਤੀ ਵਿਚ ਮੌਕੇ ਤੇ ਹੀ ਕਰ ਦਿੱਤਾ ਗਿਆ ਤੇ ਕਈ ਸਮੱਸਿਆਵਾਂ ਜੋ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸਨ ਨੂੰ ਵਿਭਾਗਾਂ ਦੇ ਅਧਿਕਾਰੀਆਂ ਨੂੰ ਭੇਜਿਆ ਤੇ ਫੌਰੀ ਤੌਰ ਤੇ ਸਮੱਸਿਆਵਾਂ ਦਾ ਹੱਲ ਕਰਨ ਕਰਕੇ ਰਿਪੋਰਟ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਵਾਰਡ ਨੰ 35 ਦੇ ਵਸਨੀਕਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਲਈ ਹੀ ਜਥੇਬੰਦ ਨਹੀਂ ਹਨ ਬਲਕਿ ਵਪਾਰੀਆਂ ਦੀਆਂ ਮੰਗਾਂ ਤੇ ਮੁਸ਼ਕਲਾਂ ਦੇਹੱਲ ਲਈ ਵੀ ਵਿਧਾਇਕ ਕੋਹਲੀ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਕਰਵਾਉਣਗੇ ਤਾਂ ਜੋ ਵਪਾਰ ਤੇ ਵਪਾਰੀ ਦੋਵੇਂ ਹੀ ਤਰੱਕੀ ਕਰ ਸਕਣ। ਇਸ ਮੌਕੇ ਉਨ੍ਹਾਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਵੀ ਕਸਰ ਨਾ ਛੱਡਣ ਸਬੰਧੀ ਵੀ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਵਿਚ ਹਰੇਕ ਆਮ ਆਦਮੀ ਦਾ ਹਰੇਕ ਕੰਮ ਆਮ ਆਦਮੀ ਪਾਰਟੀ ਵਲੋਂ ਕੀਤਾ ਜਾਵੇਗਾ।