Crime
0
ਨਸ਼ਾ-ਅਤਿਵਾਦੀ ਸਬੰਧਾਂ ਦੇ ਦੋਸ਼ ’ਚ ਪੰਜ ਪੁਲਸ ਮੁਲਾਜ਼ਮ ਤੇ ਅਧਿਆਪਕ ਬਰਖਾਸਤ
- by Jasbeer Singh
- August 3, 2024
ਨਸ਼ਾ-ਅਤਿਵਾਦੀ ਸਬੰਧਾਂ ਦੇ ਦੋਸ਼ ’ਚ ਪੰਜ ਪੁਲਸ ਮੁਲਾਜ਼ਮ ਤੇ ਅਧਿਆਪਕ ਬਰਖਾਸਤ ਸ੍ਰੀਨਗਰ, 3 ਅਗਸਤ : ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਰਾਸ਼ਟਰ ਵਿਰੋਧੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਲਈ ਅੱਜ ਪੰਜ ਪੁਲਸ ਮੁਲਾਜ਼ਮਾਂ ਸਣੇ ਛੇ ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਲਈ ਸੰਵਿਧਾਨ ਦੀ ਧਾਰਾ 311(2)(c) ਲਗਾਈ ਹੈ। ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਦੀ ਪਛਾਣ ਹੌਲਦਾਰ ਫਾਰੂਕ ਅਹਿਮਦ ਸ਼ੇਖ, ਸਿਲੈਕਸ਼ਨ ਗਰੇਡ ਸਿਪਾਹੀ ਸੈਫ ਦੀਨ, ਖਾਲਿਦ ਹੁਸੈਨ ਸ਼ਾਹ ਤੇ ਇਰਸ਼ਾਦ ਅਹਿਮ ਚਾਲਕੂ, ਸਿਪਾਹੀ ਰਹਿਮਤ ਸ਼ਾਹ ਅਤੇ ਅਧਿਆਪਕ ਨਜ਼ਮ ਦੀਨ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਦੀ ਨਸ਼ਾ ਤਸਕਰੀ ਜਾਂ ਤਸਕਰਾਂ ਤੇ ਮਕਬੂਜ਼ਾ ਕਸ਼ਮੀਰ ਵਿੱਚ ਬੈਠੇ ਅਤਿਵਾਦੀਆਂ ਨਾਲ ਸਬੰਧ ਸਾਹਮਣੇ ਆਏ ਸਨ।
