
Punjab
0
ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀਡੀਓ ਜਾਰੀ ਕਰਕੇ ਮੰਗੀ ਅਧਿਆਪਕਾਂ ਤੋਂ ਮੁਆਫ਼ੀ
- by Jasbeer Singh
- April 10, 2025

ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀਡੀਓ ਜਾਰੀ ਕਰਕੇ ਮੰਗੀ ਅਧਿਆਪਕਾਂ ਤੋਂ ਮੁਆਫ਼ੀ ਚੰਡੀਗੜ੍ਹ, 10 ਅਪ੍ਰੈਲ : ਜਿਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਤੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅਧਿਆਪਕਾਂ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਅਧਿਆਪਕ ਸਾਡੇ ਸਤਿਕਾਰਯੋਗ ਹਨ, ਇਸ ਲਈ ਮੈਂ ਪੰਜਾਬ ਦੇ ਸਾਰੇ ਅਧਿਆਪਕਾਂ ਤੋਂ ਮੁਆਫ਼ੀ ਮੰਗਦਾ। ਜਿਹੜੇ ਸਕੂਲ ਦੇ ਵਿੱਚ ਮੈਂ ਗਿਆ ਸੀ, ਜੇਕਰ ਕਿਸੇ ਅਧਿਆਪਕ ਨੂੰ ਕੋਈ ਲੱਗਿਆ ਕਿ ਮੈਂ ਕੁੱਝ ਗ਼ਲਤ ਗੱਲ ਕਹੀ ਤਾਂ ਮੈਂ ਉਸ ਵਾਸਤੇ ਸਭ ਤੋਂ ਮੁਆਫ਼ੀ ਮੰਗਦਾ, ਕਿਉਂਕਿ ਟੀਚਰ ਸਾਡੇ ਗੁਰੂ ਨੇ, ਉਨ੍ਹਾਂ ਨੇ ਸਾਨੂੰ ਸੇਧ ਦੇਣੀ ਹੈ।