post

Jasbeer Singh

(Chief Editor)

Patiala News

ਦਿੱਲੀ ਚੋਣਾਂ ਵਿੱਚ ਆਪ ਦਾ ਸੁਪੜਾ ਸਾਫ ਹੋਵੇਗਾ : ਨਰਿੰਦਰ ਲਾਲੀ

post-img

ਦਿੱਲੀ ਚੋਣਾਂ ਵਿੱਚ ਆਪ ਦਾ ਸੁਪੜਾ ਸਾਫ ਹੋਵੇਗਾ : ਨਰਿੰਦਰ ਲਾਲੀ ਲਾਲੀ ਅਤੇ ਟੀਮ ਨੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਕੀਤਾ ਚੋਣ ਪ੍ਰਚਾਰ ਪਟਿਆਲਾ : ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਲ ਇੰਡੀਆ ਕਾਂਗਰਸ ਓ. ਬੀ. ਸੀ. ਸੈਲ ਦੇ ਕੋਆਰਡੀਨੇਟਰ ਅਤੇ ਪਟਿਆਲਾ ਜਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਰਿੰਦਰ ਲਾਲੀ ਅਤੇ ਟੀਮ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅੱਜ ਦਿੱਲੀ ਦੇ ਕਈ ਇਲਾਕਿਆਂ, ਜਿਵੇਂ ਕਿ ਕਾਲਕਾ ਜੀ ਅਤੇ ਗੋਬਿੰਦ ਪੂਰੀ ਐਕਸਟੈਂਸ਼ਨ ਵਿੱਚ ਆਪਣੀ ਟੀਮ ਨਾਲ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ । ਇਸ ਮੌਕੇ ਲਾਲੀ ਨੇ ਕਿਹਾ ਕਿ ਕਾਂਗਰਸ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦਿਨ ਵੱਧ ਦਿਨ ਮਜਬੂਤ ਹੁੰਦੀ ਜਾ ਰਹੀ । ਉਹਨਾਂ ਅੱਗੇ ਕਿਹਾ ਕਿ ਇਸ ਵਾਰ ਦਿੱਲੀ ਚੋਣਾਂ ਵਿੱਚ ਲੋਕ ਆਪ ਦੇ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ ਅਤੇ ਇਸ ਵਾਰ ਚੋਣਾਂ ਵਿੱਚ ਆਪ ਦਾ ਸੁਫੜਾ ਸਾਫ ਹੋਵੇਗਾ। ਇਸ ਮੌਕੇ ਸੰਜੇ ਸ਼ਰਮਾ, ਨਰਿੰਦਰ ਪੱਪਾ, ਗੋਪੀ ਰੰਗੀਲਾ, ਸਤਪਾਲ ਮਹਿਤਾ, ਪਰਵੀਨ ਸਿੰਗਲਾ, ਅਸ਼ੋਕ ਖੰਨਾ ਸਵੀਟੀ, ਡਿੰਪੀ ਵੜਿੰਗ, ਸਤੀਸ਼ ਕੰਬੋਜ, ਪਰਦੀਪ ਦੀਵਾਨ, ਸ਼ਾਮ ਲਾਲ ਤੇਜਾ, ਲਲਿਤ ਭਾਰਦਵਾਜ ਅਤੇ ਹੋਰ ਆਗੂ ਮੌਕੇ ਤੇ ਹਾਜ਼ਰ ਸਨ ।

Related Post