post

Jasbeer Singh

(Chief Editor)

crime

ਕਤਲ ਕੇਸ ਵਿਚ ਭਗੋੜਾ ਦੋ ਨਾਜਾਇਜ਼ ਹਥਿਆਰਾਂ ਸਮੇਤ ਗਿ੍ਰਫਤਾਰ: ਐਸ. ਐਸ. ਪੀ. ਡਾ ਨਾਨਕ ਸਿੰਘ

post-img

ਕਤਲ ਕੇਸ ਵਿਚ ਭਗੋੜਾ ਦੋ ਨਾਜਾਇਜ਼ ਹਥਿਆਰਾਂ ਸਮੇਤ ਗਿ੍ਰਫਤਾਰ: ਐਸ. ਐਸ. ਪੀ. ਡਾ ਨਾਨਕ ਸਿੰਘ -ਇੱਕ ਪਿਸਟਲ .315 ਬੋਰ, ਦੋ ਰੌਂਦ ਜਿੰਦਾ, ਇੱਕ ਰਿਵਾਲਵਰ .32 ਬੋਰ ਅਤੇ 4 ਜਿੰਦਾ ਕਾਰਤੂਸ ਬਰਾਮਦ ਪਟਿਆਲਾ, 20 ਜਨਵਰੀ ()-ਥਾਣਾ ਕੋਤਵਾਲੀ ਦੀ ਪੁਲਸ ਨੇ ਐਸ. ਐਚ. ਓ. ਇੰਸ. ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਤਲ ਕੇਸ ਵਿਚ ਭੋਗੜੇ ਵਿਅਕਤੀ ਨੂੰ ਦੋ ਨਾਜਾਇਜ਼ ਹਥਿਆਰਾਂ ਸਮੇਤ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਰਾਜਨ ਧਾਲੀਵਾਲ ਪੁੱਤਰ ਸੋਮ ਨਾਥ ਵਾਸੀ ਧੀਰ ਨਗਰ ਹਾਲ ਨਿਵਾਸੀ ਦੀਪ ਨਗਰ ਪਟਿਆਲਾ ਨੂੰ ਗਿ੍ਰਫਤਾਰ ਕਰਕੇ ਉਸ ਤੋਂ ਇੱਕ ਪਿਸਟਲ .315 ਬੋਰ, ਦੋ ਰੌਂਦ ਜਿੰਦਾ, ਇੱਕ ਰਿਵਾਲਵਰ .32 ਬੋਰ ਅਤੇ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ । ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੂੰ ਐਸ. ਪੀ. (ਸਿਟੀ) ਜਸਵੀਰ ਸਿੰਘ ਅਤੇ ਡੀ. ਐਸ. ਪੀ ਸਿਟੀ-1 ਸਤਨਾਮ ਸਿੰਘ ਦੀ ਅਗਵਾਈ ਹੇਠ ਗਿ੍ਰਫਤਾਰ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਦੀ ਪੁਲਸ ਪਾਰਟੀ ਏ. ਐਸ. ਆਈ. ਜਰਨੈਲ ਸਿੰਘ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਚੌਂਕ ਨੇੜੇ ਸਬਜੀ ਮੰਡੀ ਸੰਜੇ ਕਲੋਨੀ ਪਟਿਆਲਾ ਵਿਖੇ ਮੌਜੂਦ ਸੀ ਰਾਜਨ ਧਾਲੀਵਾਲ ਜਿਹੜਾ ਪਹਿਲਾਂ ਵੀ ਕਤਲ, ਇਰਾਦਾ ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਨਾਮਜਦ ਹੈ ਨਾਜਾਇਜ਼ ਹਥਿਆਰ ਲੈ ਕੇ ਵਾਰਦਾਤ ਦੀ ਫਿਰਾਕ ਵਿਚ ਕੂੜੇ ਵਾਲੇ ਡੰਪ ਨੇੜੇ ਸਮਸ਼ਾਨਘਾਟ ਦੇ ਕੋਲ ਖੜਾ ਹੈ, ਪੁਲਸ ਪਾਰਟੀ ਨੇ ਰਾਜਨ ਧਾਲੀਵਾਲ ਨੂੰ ਗਿ੍ਰਫਤਾਰ ਕਰਕੇ ਉਸ ਤੋਂ ਇੱਕ ਪਿਸਟਲ .315 ਬੋਰ, ਦੋ ਰੌਂਦ ਜਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਉਸ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਲਿਆ। ਐਸ. ਐਸ. ਪੀ. ਨੇ ਦੱਸਿਆ ਕਿ ਉਸ ਦੀ ਨਿਸ਼ਾਨਦੇਹੀ ’ਤੇ ਇੱਕ ਰਿਵਾਲਵਰ .32 ਬੋਰ ਅਤੇ 4 ਜਿੰਦਾ ਕਾਰਤੂਸ ਹੋਰ ਬਰਾਮਦ ਕੀਤੇ ਗਏ । ਉਨ੍ਹਾਂ ਦੱਸਿਆ ਕਿ ਰਾਜਨ ਧਾਲੀਵਾਲ ਤੋਂ ਪੁਛ ਗਿਛ ਕੀਤੀ ਜਾ ਰਹੀ ਹੈ, ਉਸ ਦੇ ਕਿਥੇ ਕਿਥੇ ਸਬੰਧ ਹਨ, ਉਸ ਨੂੰ ਹਥਿਆਰਾਂ ਦੀ ਸਪਲਾਈ ਕਿਥੋਂ ਹੋਈ ਅਤੇ ਉਹ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀ । ਐਸ. ਐਸ. ਪੀ. ਨੇ ਦੱਸਿਆ ਕਿ ਪੁਲਸ ਰਿਮਾਂਡ ਦੇ ਦੌਰਾਨ ਰਾਜਨ ਧਾਲੀਵਾਲ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਐਸ. ਐਸ. ਪੀ. ਡਾ ਨਾਨਕ ਸਿੰਘ ਨੇ ਦੱਸਿਆ ਕਿ ਰਾਜਨ ਧਾਲੀਵਾਲ 12 ਜੂਨ 2024 ਨੂੰ ਹੋਏ ਅਵਤਾਰ ਸਿੰਘ ਤਾਰੀ ਦੇ ਕੇਸ ਵਿਚ ਫਰਾਰ ਚੱਲਿਆ ਆ ਰਿਹਾ ਸੀ। ਜਿਥੇ ਰਾਜਨ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ 12 ਜੂਨ 2024 ਨੂੰ ਆਪਣੇ ਸਾਥੀਆਂ ਨਾਲ ਹਮਮਸ਼ਵਰਾ ਹੋ ਕੇ ਅਵਤਾਰ ਸਿੰਘ ਉਰਫ ਤਾਰੀ ਦਾ ਛੱਤ ਤੋਂ ਘੜੀਸ ਕੇ ਥੱਲੇ ਲਿਆ ਕੇ ਹਥਿਆਰਾਂ ਨਾਲ ਅਤੇ ਇੱਟਾਂ ਰੋੜਿਆਂ ਨਾਲ ਕਤਲ ਕਰ ਦਿੱਤਾ ਸੀ । ਇਸ ਤੋਂ ਇਲਾਵਾ ਵੀ ਉਸ ਦੇ ਖਿਲਾਫ ਕਈ ਹੋਰ ਕੇਸ ਦਰਜ ਹਨ, ਜਿਨ੍ਹਾਂ ਵਿਚ ਉਸ ਦੀ ਗਿ੍ਰਫਤਾਰੀ ਚਲੀ ਆ ਰਹੀ ਹੈ । ਉਨ੍ਹਾਂ ਦੱਸਿਆ ਕਿ ਰਾਜਨ ਧਾਲੀਵਾਲ ਦੇ ਖਿਲਾਫ ਪਹਿਲਾਂ ਵੀ 9 ਕੇ ਦਰਜ ਹਨ । ਐਸ. ਐਸ. ਪੀ. ਨੇ ਗੈਰ ਸਮਾਜਿਕ ਅਤੇ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਅਨਸਰਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਉਹ ਹਰਕਤਾਂ ਤੋਂ ਬਾਜ ਆਉਣ ਨਹੀਂ ਸਖਤ ਐਕਸ਼ਨ ਲਈ ਤਿਆਰ ਰਹਿਣ। ਇਸ ਮੌਕੇ ਐਸ. ਪੀ. (ਸਿਟੀ) ਜਸਵੀਰ ਸਿੰਘ, ਡੀ. ਐਸ. ਪੀ. ਸਤਨਾਮ ਸਿੰਘ, ਥਾਣਾ ਕੋਤਵਾਲੀ ਦੇ ਐਸ. ਐਚ. ਓ. ਇੰਸ: ਹਰਜਿੰਦਰ ਸਿੰਘ ਢਿੱਲੋਂ ਅਤੇ ਇੰਸ: ਅਮਿ੍ਰੰਤਵੀਰ ਸਿੰਘ ਚਹਿਲ ਵੀ ਹਾਜ਼ਰ ਸਨ ।

Related Post